ਪੱਤਰ ਪ੍ਰੇਰਕ
ਬਟਾਲਾ, 8 ਸਤੰਬਰ
ਬਟਾਲਾ ਖੇਤਰ ਨਾਲ ਸਬੰਧਿਤ ਧਾਰਮਿਕ ਤੇ ਸਮਾਜਿਕ ਆਗੂਆਂ ਐਡਵੋਕੇਟ ਰਜਿੰਦਰ ਸਿੰਘ ਪਦਮ, ਸਾਬਕਾ ਡੀਐੱਸਪੀ ਬਲਬੀਰ ਸਿੰਘ ਨੱਤ, ਗਿਆਨੀ ਜੋਗਿੰਦਰ ਸਿੰਘ ਕਲਸੀ, ਪ੍ਰਕਾਸ਼ ਕੌਰ ਨਾਰੂ, ਹਰਵਿੰਦਰ ਸਿੰਘ ਤੇ ਮੀਨਾ ਚਾਂਡੇ ਨੇ ਅੱਜ ਇਥੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਚ ਹੋਈ ਇਕੱਤਰਤਾ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੱਡੀ ਸੰਖਿਆ ਵਿੱਚ ਹੋਈ ਗੁੰਮਸ਼ੁਦਗੀ ਦੀ ਘਟਨਾ ਨੇ ਹਰ ਨਾਨਕ ਨਾਮ ਲੇਵਾ ਸ਼ਖ਼ਸ ਦਾ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਜਾਰੀ ਕੀਤਾ।