ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 17 ਸਤੰਬਰ
ਨਗਰ ਸੁਧਾਰ ਟਰੱਸਟ, ਜਲੰਧਰ ਦੇ ਚੇਅਰਮੈਨ ਵੱਲੋਂ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਬਿਨਾਂ ਜਾਂਚ ਦੇ ਮਾਮਲਾ ਦਰਜ ਕਰਨ ਦੇ ਖ਼ਿਲਾਫ਼ ਇੰਪਰੂਵਮੈਂਟ ਟਰੱਸਟ ਪੰਜਾਬ ਕਰਮਚਾਰੀ ਯੂਨੀਅਨ ਵੱਲੋਂ ਦਿੱਤੇ ਸੱਦੇ ’ਤੇ ਯੂਨੀਅਨ ਦੀ ਗੁਰਦਾਸਪੁਰ ਇਕਾਈ ਨੇ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਅਤੇ ਦੋ ਘੰਟੇ ਲਈ ਕਲਮ ਛੋੜ ਹੜਤਾਲ ਕੀਤੀ। ਉਨ੍ਹਾਂ ਮੰਗ ਕੀਤੀ ਗਈ ਕਿ ਉਕਤ ਮਾਮਲਾ ਵਾਪਸ ਲਿਆ ਜਾਵੇ ਅਤੇ ਜਾਂਚ ਮਗਰੋਂ ਹੀ ਕੋਈ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਾਰਜਕਾਰੀ ਅਧਿਕਾਰੀ ਮਨੋਜ ਸ਼ਰਮਾ, ਐੱਸਡੀਓ ਹਰਮੀਤ ਸਿੰਘ, ਹੈੱਡ ਡਰਾਫ਼ਟਮੈਨ ਸੁਰਿੰਦਰ ਸਿੰਘ ਅਤੇ ਰਾਜ ਕੁਮਾਰ ਵੀ ਮੌਜੂਦ ਸਨ।