ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 30 ਜੂਨ
ਸਰਹੱਦੀ ਖੇਤਰ ’ਚ ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡਣ ’ਤੇ ਪਿੰਡਾਂ ਦੇ ਲੋਕਾਂ ਨੇ ਤਹਿਸੀਲ ਕਲਾਨੌਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ’ਤੇ ਨਾਅਰੇਬਾਜ਼ੀ ਕਰਦੇ ਲੋਕਾਂ ਦੱਸਿਆ ਕਿ ਪਟਵਾਰੀ ਅਤੇ ਕਾਨੂੰਗੋ ਵੱਲੋਂ ਤਹਿਸੀਲ ਨਾਲ ਸਬੰਧਤ ਪਿੰਡਾਂ ਦੇ ਵਾਧੂ ਚਾਰਜ ਕਰੀਬ ਇੱਕ ਹਫ਼ਤੇ ਤੋਂ ਛੱਡੇ ਜਾਣ ’ਤੇ ਕੰਮਕਾਜ ਮੁਕੰਮਲ ਠੱਪ ਹੈ। ਇਸ ਮੌਕੇ ਨੰਬਰਦਾਰ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ , ਦਲਬੀਰ ਸਿੰਘ, ਸੁਖਦੇਵ ਸਿੰਘ , ਗੁਰਪ੍ਰੀਤ ਸਿੰਘ, ਅਵਤਾਰ ਸਿੰਘ , ਬਲਦੇਵ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਪਟਵਾਰ ਖਾਨੇ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਨੂੰ ਪਟਵਾਰੀਆਂ ਤੋਂ ਕੰਮ ਕਰਵਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਇਸ ਮੌਕੇ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਉਨ੍ਹਾਂ ਨੂੰ ਮੁੜ ਸਰਕਾਰਾਂ ਦੇ ਚਾਰਜ ਮੁਹੱਈਆ ਕੀਤੇ ਜਾਣ ਤਾਂ ਜੋ ਲੋਕਾਂ ਆਪਣੇ ਕੰਮਕਾਜ ਕਰਵਾ ਸਕਣ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ 4716 ਪਟਵਾਰੀਆਂ ਵਿੱਚੋਂ 2721 ਅਸਾਮੀਆਂ ਖਾਲੀ ਹਨ। ਇਸ ਮੌਕੇ ਤਕੁਲਬੀਰ ਸਿੰਘ ਰੰਧਾਵਾ ਦਫ਼ਤਰ ਕਾਨੂੰਗੋ, ਕਾਨੂੰਗੋ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ ਤਜਿੰਦਰ ਸਿੰਘ ਕਲਾਨੌਰ , ਰਸ਼ਪਾਲ ਸਿੰਘ ਪਟਵਾਰੀ ਪ੍ਰਧਾਨ ਦੀ ਰੈਵੇਨਿਊ ਪਟਵਾਰ ਯੂਨੀਅਨ ਕਲਾਨੌਰ ਵੀ ਨੇ ਵੀ ਸੰਬੋਧਨ ਕੀਤਾ।