ਗੁਰਬਖਸ਼ਪੁਰੀ
ਤਰਨ ਤਾਰਨ, 29 ਜੁਲਾਈ
ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ’ਚ ਪਿੰਡਾਂ ਦੀਆਂ ਸਿਵਲ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ 40 ਵੇਂ ਦਿਨ ਅੱਜ ਇਥੇ ਸਰਕਾਰ ਵਿਰੁੱਧ ਆਪਣੇ ਮਨਾਂ ਦੀ ਭੜਾਸ ਕੱਢਦਿਆਂ ਸਰਕਾਰ ਦਾ ਖ਼ਜ਼ਾਨਾ ਭਰਨ ਲਈ ਇਥੋਂ ਦੇ ਝਬਾਲ-ਅੰਮ੍ਰਿਤਸਰ ਬਾਈਪਾਸ ਤੇ ਲੋਕਾਂ ਦੇ ਸਾਈਕਲਾਂ, ਸਕੂਟਰ, ਗੱਡੀਆਂ ਆਦਿ ਨੂੰ ਪੰਕਚਰ ਲਗਾਏ| ਇਸ ਮੌਕੇ ਵਰਕਰਾਂ ਦੇ ਕੀਤੇ ਇਕੱਠ ਨੂੰ ਜਥੇਬੰਦੀ ਦੇ ਆਗੂਹਰਿੰਦਰ ਸਿੰਘ ਧੁੰਦਾ, ਵਰਿੰਦਰਪਾਲ ਸਿੰਘ ਭਾਟੀਆ ਤੋਂ ਇਲਾਵਾ ਸੁਖਜਿੰਦਰ ਸਿੰਘ, ਅਮਨਦੀਪ ਸਿੰਘ, ਨਿਮਰਤਾ ਕੌਰ ਆਦਿ ਸੰਬੋਧਨ ਕੀਤਾ। ਜਥੇਬੰਦੀ ਦੇ ਆਗੂਆਂ ਕਿਹਾ ਕਿ ਉਹ ਇਸ ਮੌਕੇ ਇਕੱਠੇ ਕੀਤੇ ਪੈਸੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣਗੇ| ਜਥੇਬੰਦੀ ਨੇ 31 ਜੁਲਾਈ ਨੂੰ ਆਪਣੇ ਪਰਿਵਾਰਾਂ ਸਮੇਤ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਰਿਹਾਇਸ਼ ਕਾਦੀਆਂ ਗੁਰਦਾਸਪੁਰ ਵਿੱਚ ਸੂਬਾ ਪੱਧਰੀ ਰੋਸ ਰੈਲੀ ਕਰਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਗੁਰਸ਼ਰਨ ਸਿੰਘ, ਸਤਿੰਦਰਪਾਲ ਸਿੰਘ, ਰਾਜਬੀਰ ਸਿੰਘ, ਸਰਬਜੀਤ ਕੁਮਾਰ, ਸੀਤਾ ਰਾਮ , ਇੰਦਰਜੀਤ ਸੇਖੌਂ ਨੇ ਵੀ ਸੰਬੋਧਨ ਕੀਤਾ|