ਪਠਾਨਕੋਟ: ਸੜਕ ਹਾਦਸੇ ਰੋਕਣ ਲਈ ਟਰੈਫਿਕ ਪੁਲੀਸ ਅਹਿਮ ਕਦਮ ਉਠਾ ਰਹੀ ਹੈ। ਇਸ ਤਹਿਤ ਟਰੈਫਿਕ ਐਜੂਕੇਸ਼ਨ ਸੈੱਲ ਪਠਾਨਕੋਟ ਨੇ ਮਲਿਕਪੁਰ ਚੌਕ ਵਿੱਚ ਵਾਹਨਾਂ ’ਤੇ ਟਰੈਫਿਕ ਨਿਯਮ ਲਿਖੇ ਸਟਿੱਕਰ ਲਗਾਏ। ਇਸ ਦੌਰਾਨ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਵਾਹਨ ਚਾਲਕਾਂ ਦੀ ਤਰਫੋਂ ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਾਦਸਿਆਂ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਟਰੈਫਿਕ ਐਜੂਕੇਸ਼ਨ ਸੈੱਲ ਦੀ ਤਰਫੋਂ ਦੁਪਹੀਆ ਵਾਹਨਾਂ ’ਤੇ ਸਟਿੱਕਰ ਲਗਾਏ ਗਏ ਹਨ। -ਪੱਤਰ ਪ੍ਰੇਰਕ