ਪੱਤਰ ਪ੍ਰੇਰਕ
ਪਠਾਨਕੋਟ, 5 ਅਪਰੈਲ
ਪੰਜਾਬ ਦੇ 15 ਥਰਮਲ ਪਲਾਟਾਂ ਵਿੱਚੋਂ 5 ਯੂਨਿਟ ਬੰਦ ਹੋਣ ਅਤੇ ਕੋਲੇ ਦੀ ਕਮੀ ਨੂੰ ਦੇਖਦੇ ਹੋਏ 600 ਮੈਗਾਵਾਟ ਬਿਜਲੀ ਪੈਦਾਵਾਰ ਦੀ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਨੂੰ ਬਿਜਲੀ ਘਾਟ ਵਾਲੀ ਸਥਿਤੀ ਨਾਲ ਨਿਪਟਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਫਿਲਹਾਲ ਬਿਜਲੀ ਉਤਪਾਦਨ ਘੱਟ ਕਰ ਦਿੱਤਾ ਗਿਆ ਹੈ ਤਾਂ ਜੋ ਝੀਲ ਅੰਦਰ ਪਾਣੀ ਦੇ ਪੱਧਰ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਉਂ-ਜਿਉਂ ਗਰਮੀ ਵਧ ਰਹੀ ਹੈ, ਤਿਉਂ-ਤਿਉਂ ਡੈਮ ਦੇ ਉਪਰਲੇ ਪਹਾੜਾਂ ਤੋਂ ਬਰਫ ਪਿਘਲਣ ਨਾਲ ਪਾਣੀ ਇਕੱਤਰ ਹੋ ਰਿਹਾ ਹੈ, ਜਿਸ ਨਾਲ ਝੀਲ ਅੰਦਰ ਪਾਣੀ ਦਾ ਪੱਧਰ ਵਧਾਉਣ ਵਿੱਚ ਮੱਦਦ ਮਿਲ ਰਹੀ ਹੈ।
ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਜਨਰਲ ਮੈਨੇਜਰ ਐੱਸਕੇ ਸਲੂਜਾ ਨੇ ਦੱਸਿਆ ਕਿ ਡੈਮ ਪ੍ਰਾਜੈਕਟ ਕਿਸੇ ਵੀ ਬਿਜਲੀ ਸੰਕਟ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਹੈ। ਉਨ੍ਹਾਂ ਕੋਲ ਸਮਰੱਥ ਪਾਣੀ ਹੈ ਅਤੇ ਜਿਵੇਂ-ਜਿਵੇਂ ਗਰਮੀ ਪਵੇਗੀ, ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਬਰਫ ਪਿਘਲ ਕੇ ਪਾਣੀ ਦੇ ਰੂਪ ਵਿੱਚ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਆਵੇਗੀ ਜੋ ਬਿਜਲੀ ਉਤਪਾਦਨ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗਾ।