ਮਜੀਠਾ: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਬਦਲੀਆਂ, ਤਰੱਕੀਆਂ ਆਦਿ ਨੂੰ ਵਿਚਾਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੀਡੀਪੀਓ ਮਜੀਠਾ ਗਗਨਦੀਪ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਬਦਲੀਆਂ, ਹੈਲਪਰ ਤੋਂ ਆਂਗਣਵਾੜੀ ਵਰਕਰ ਵਜੋਂ ਤਰੱਕੀ ਅਤੇ ਆਸ਼ਰਿਤ ਕੇਸਾਂ ਨੂੰ ਵਿਚਾਰਨ ਲਈ ਮਿੱਤੀ 7 ਅਕਤੂਬਰ ਤੱਕ ਅਤੇ ਆਂਗਣਵਾੜੀ ਵਰਕਰ ਤੋਂ ਸੁਪਰਵਾਈਜ਼ਰ ਦੀ ਤਰੱਕੀ ਲਈ ਮਿੱਤੀ 21 ਅਕਤੂਬਰ ਤੱਕ ਸਿਰਫ ਵਿਭਾਗ ਵਿੱਚ ਪਹਿਲਾਂ ਤੋ ਕੰਮ ਕਰਦੀਆਂ ਚਾਹਵਾਨ ਵਰਕਰਾਂ ਤੇ ਹੈਲਪਰਾਂ ਤੋ ਅਰਜ਼ੀਆਂ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ