ਕਾਹਨੂੰਵਾਨ: ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਯੋਗਰਾਜ ਨੇੜੇ ਦੋ ਲੁਟੇਰਿਆਂ ਨੇ ਅੱਜ ਪੱਤਰਕਾਰ ਜਸਪਾਲ ਸਿੰਘ ਦਾ ਮੋਬਾਈਲ ਖੋਹ ਲਿਆ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੁਲ ਸਠਿਆਲੀ ਤੋਂ ਪਿੰਡ ਕੋਟ ਯੋਗਰਾਜ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਧੱਕਾ ਮਾਰ ਕੇ ਉਸਨੂੰ ਸੜਕ ’ਤੇ ਸੁੱਟ ਦਿੱਤਾ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਪਿੱਛੋਂ ਜੀਪ ’ਤੇ ਆਉਂਦੇ ਇੱਕ ਵਿਅਕਤੀ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਲੋਕਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕਰ ਪੁਲੀਸ ਹਵਾਲੇ ਕਰ ਦਿੱਤੇ। -ਪੱਤਰ ਪ੍ਰੇਰਕ