ਨਿੱਜੀ ਪੱਤਰ ਪ੍ਰੇਰਕ
ਬਟਾਲਾ, 9 ਅਪਰੈਲ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੱਖ-ਵੱਖ ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰਦਿਆਂ ਹਾਜ਼ਰ ਲੋਕਾਂ ਨੂੰ ਆਪਣੇ ਜੀਵਨ ਦਾ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਲੋਕ ਸੇਵਾ ਹੀ ਉਨ੍ਹਾਂ ਦਾ ਮਨੋਰਥ ਹੈ। ਉਸ ਨੇ ਦੱਸਿਆ ਕਿ ਲੰਘੇ ਦੋ ਸਾਲਾਂ ਤੋਂਂ ਉਹ ਸਨਅਤੀ ਨਗਰ ਬਟਾਲਾ ਦੇ ਨਾਲ ਪਿੰਡਾਂ ਤੇ ਕਸਬਿਆਂ ’ਚ ਬਰਾਬਰ ਦਾ ਵਿਕਾਸ ਕਰਵਾ ਰਿਹਾ ਹੈ। ਉਸ ਨੇ ਜਨਤਕ ਮੀਟਿੰਗਾਂ ਦੌਰਾਨ ਇਹ ਵੀ ਦੱਸਿਆ ਕਿ ਧਾਰਮਿਕ ਤੇ ਇਤਿਹਸਕ ਨਗਰੀ ਬਟਾਲਾ ਦੇ ਵਿਕਾਸ ਲਈ ਵਾਰਡ ਪੱਧਰ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸੜਕਾਂ ਨੂੰ ਖੁੱਲ੍ਹਾ ਕੀਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ’ਚ ਰੁਕਾਵਟ ਨਾ ਆਵੇ। ਇਸੇ ਤਰ੍ਹਾਂ ਪਿੰਡਾਂ ਵਿੱਚ ਬਿਨਾਂ ਭੇਦ-ਭਾਵ ਜਿੱਥੇ ਕੰਮ ਕਰਵਾਏ ਜਾ ਰਹੇ ਹਨ ਜਦਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਨੇੜੇ ਇੱਕ ਪਿੰਡ ’ਚ ਹੋਈ ਮੀਟਿੰਗ ਦੌਰਾਨ ਆਖਿਆ ਕਿ ਉਸਦੇ ਮਨ ’ਚ ਹਲਕਾ ਬਟਾਲਾ ਦੇ ਲੋਕਾਂ ਦੀਆਂ ਸੇਵਾ ਤੇ ਵਿਕਾਸ ਲਈ ਬਹੁਤ ਸੁਫ਼ਨੇ ਹਨ।