ਪੱਤਰ ਪ੍ਰੇਰਕ
ਪਠਾਨਕੋਟ, 6 ਮਈ
ਫੂਡ ਸੇਫਟੀ ਵਿੰਗ ਵੱਲੋਂ ਬਿਨਾਂ ਲਾਇਸੈਂਸ ਅਤੇ ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਖਿਲਾਫ ਅੱਜ ਕਾਰਵਾਈ ਕੀਤੀ ਗਈ। ਟੀਮ ਨੇ ਪਿੰਡਾਂ ਵਿੱਚੋਂ ਡੇਅਰੀਆਂ ਤੋਂ ਦੁੱਧ ਲੈ ਕੇ ਆਉਣ ਵਾਲੇ ਆਟੋ ਵਾਲਿਆਂ ਦੇ ਦੁੱਧ ਨੂੰ ਚੈਕ ਕੀਤਾ। ਇਸ ਦੇ ਬਾਅਦ ਹਲਵਾਈਆਂ ਦੀਆਂ ਦੁਕਾਨਾਂ ਉਪਰ ਮਠਿਆਈਆਂ, ਪਨੀਰ ਅਤੇ ਦਹੀਂ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਭਰੇ ਗਏ। ਅਸਿਸਟੈਂਟ ਫੂਡ ਕਮਿਸ਼ਨਰ ਡਾ. ਸੰਜੇ ਕਟਿਆਲ ਨੇ ਦੱਸਿਆ ਕਿ ਛਾਪੇ ਦੌਰਾਨ 2 ਮੀਟ ਦੀਆਂ ਦੁਕਾਨਾਂ ’ਤੇ ਸਫਾਈ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਨੋਟਿਸ ਦਿੱਤੇ ਗਏ ਹਨ।