ਸ਼ਰਨਜੀਤ ਸਿੰਘ
ਬਟਾਲਾ, 23 ਅਕਤੂਬਰ
ਸੀਪੀਆਈ ਮਾਰਕਸਵਾਦੀ ਲੈਨਿਨਵਾਦੀ ਲਬਿਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕਾਮਰੇਡ ਮਨਜੀਤ ਰਾਜ ਅਤੇ ਜੋਗਿੰਦਰਪਾਲ ਲੇਹਲ ਦੀ ਅਗਵਾਈ ਵਿੱਚ ਐਸ.ਡੀ.ਐਮ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਮਜ਼ਦੂਰ ਆਗੂ ਗੁਲਜ਼ਾਰ ਸਿੰਘ ਭੁੰਬਲੀ ਅਤੇ ਵਿਜੇ ਕੁਮਾਰ ਸੋਹਲ ਨੇ ਕਿਹਾ ਕਿ ਮਾਈਕ੍ਰੋ ਫਾਇਨਾਂਸ ਕੰਪਨੀਆਂ ਦੇ ਮਕੜਜਾਲ ਵਿੱਚ ਗ਼ਰੀਬ ਮਜ਼ਦੂਰ ਪੁਰਸ਼ ਅਤੇ ਔਰਤਾਂ ਬੁਰੀ ਤਰ੍ਹਾ ਫਸ ਚੁੱਕੇ ਹਨ ਤੇ ਫਾਇਨਾਂਸ ਕੰਪਨੀਆਂ ਵਾਲੇ ਉਨ੍ਹਾਂ ਨਾਲ ਬੁਰਾ ਵਿਹਾਰ ਕਰ ਰਹੇ ਹਨ। ਕਾਮਰੇਡ ਮਨਜੀਤ ਰਾਜ ਨੇ ਕਿਹਾ ਕਿ ਸਰਕਾਰ ਕਿਰਤੀਆਂ ਨੂੰ ਮਨਰੇਗਾ ਤਹਿਤ ਅਧੀਨ ਪੰਜ ਸੌ ਰੁਪਏ ਦਿਹਾੜੀ ਦੇ ਹਿਸਾਬ ਨਾਲ ਘੱਟੋ ਘੱਟ ਦੋ ਸੌ ਦਿਨ ਸਾਲਾਨਾ ਦਾ ਕੰਮ ਪ੍ਰਦਾਨ ਕੀਤਾ ਜਾਵੇ।