ਬੇਅੰਤ ਸਿੰਘ ਸੰਧੂ
ਪੱਟੀ, 25 ਦਸੰਬਰ
ਸਿਵਲ ਹਸਪਤਾਲ ਪੱਟੀ ਅੰਦਰ ਸੂਬੇ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਵੱਲੋਂ ਸਾਢੇ ਸੱਤ ਕਰੋੜ ਦੀ ਲਾਗਤ ਨਾਲ 30 ਬੈੱਡਾਂ ਵਾਲੇ ਤਿੰਨ ਮੰਜ਼ਲੀ ਜੱਚਾ ਬੱਚਾ ਕੇਂਦਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਜੱਚਾ ਬੱਚਾ ਕੇਂਦਰ ਦੀ ਨਵੀਂ ਇਮਾਰਤ ਇੱਕ ਸਾਲ ਅੰਦਰ ਬਣਕੇ ਤਿਆਰ ਹੋ ਜਾਵੇਗੀ। ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਸੂਬੇ ਅੰਦਰ ਬਣਨ ਵਾਲੇ ਜੱਚਾ ਬੱਚਾ ਕੇਂਦਰਾਂ ਅੰਦਰ ਗਰਭਵਤੀ ਔਰਤਾਂ ਤੇ ਨਵ ਜੰਮੇ ਬੱਚਿਆਂ ਦੇ ਇਲਾਜ ਅਤੇ ਸਿਹਤ ਸਬੰਧੀ ਸਹੂਲਤਾਂ ਸਰਕਾਰੀ ਖਰਚ ’ਤੇ ਦਿੱਤੀਆ ਜਾਣਗੀਆ। ਸੋਨੀ ਨੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣ ਗਿਆ ਹੈ।