ਪੱਤਰ ਪ੍ਰੇਰਕ
ਤਰਨ ਤਾਰਨ,12 ਸਤੰਬਰ
ਥਾਣਾ ਹਰੀਕੇ ਦੇ ਪੁਲੀਸ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੇ ਕੱਲ੍ਹ ਕਸਬਾ ਹਰੀਕੇ ਦੇ ਮੁਹੱਲਾ ਟਾਵਰ ਵਾਲਾ ਦੇ ਵਾਸੀ ਗੁਰਪ੍ਰੀਤ ਸਿੰਘ ਗੋਪੀ ਤੋਂ ਚੋਰੀ ਕੀਤਾ ਮੋਟਰਸਾਈਕਲ ਅਤੇ ਢਾਈ ਕਿਲੋ ਤਾਂਬੇ ਦੀ ਤਾਰ ਬਰਾਮਦ ਕੀਤੀ| ਉਸ ਕੋਲ ਮੋਟਰਸਾਈਕਲ ਦਾ ਕੋਈ ਦਸਤਾਵੇਜ਼ ਨਹੀਂ ਸੀ| ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਮੋਟਰਸਾਈਕਲ ਤਾਂ ਤਿੰਨ ਕੁ ਹਫਤੇ ਪਹਿਲਾਂ ਮੱਖੂ ਤੋਂ ਅਤੇ ਤਾਂਬੇ ਦੀ ਤਾਰ ਕਿਰਤੋਵਾਲ ਤੋਂ ਚੋਰੀ ਕੀਤੀ ਸੀ ਜਿਸ ਨੂੰ ਉਹ ਕਿਧਰੇ ਵੇਚਣ ਲਈ ਲੈ ਕੇ ਜਾ ਰਿਹਾ ਸੀ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 303 (2) ਅਤੇ 317 (2) ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ|