ਪੱਤਰ ਪ੍ਰੇਰਕ
ਤਰਨ ਤਾਰਨ, 24 ਦਸੰਬਰ
ਧੀ ਦੇ ਸਹੁਰਿਆਂ ਵਲੋਂ ਪ੍ਰੇਸ਼ਾਨ ਇਲਾਕੇ ਦੇ ਪਿੰਡ ਵਲਟੋਹਾ ਦੇ ਇਕ ਵਾਸੀ ਗੁਰਬਖਸ਼ ਸਿੰਘ (47) ਨੇ ਆਪਣੇ ਘਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ| ਇਸ ਸਬੰਧੀ ਵਲਟੋਹਾ ਪੁਲੀਸ ਨੇ ਮਿ੍ਤਕ ਦੀ ਲੜਕੀ ਦੇ ਪਤੀ ਸਰਬਜੀਤ ਸਿੰਘ, ਸਹੁਰਾ ਰਛਪਾਲ ਸਿੰਘ, ਸੱਸ ਗੁਰਮੀਤ ਕੌਰ, ਨਨਾਣ ਗੁਰਪ੍ਰੀਤ ਕੌਰ ਵਾਸੀ ਲੁਧਿਆਣ ਖਿਲਾਫ਼ ਕੇਸ ਦਰਜ ਕੀਤਾ ਹੈ| ਮਿ੍ਰਤਕ ਦੀ ਪਤਨੀ ਸਰਬਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਤੀ ਲੜਕੀ ਦੇ ਸਹੁਰਿਆਂ ਵੱਲੋਂ ਲੜਕੀ ਨੂੰ ਕੀਤੇ ਜਾਂਦੇ ਤੰਗ ਕੀਤੇ ਜਾਣ ਕਾਰਨ ਮਾਨਸਿਕ ਪ੍ਰੇਸ਼ਾਨੀ ’ਚ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।