ਪੱਤਰ ਪ੍ਰੇਰਕ
ਦੀਨਾਨਗਰ, 9 ਅਪਰੈਲ
ਸੰਤ ਸ਼੍ਰੋਮਣੀ ਸ੍ਰੀ ਗੁਰੂ ਨਾਭਾ ਦਾਸ ਵੈੱਲਫੇਅਰ ਮਹਾਸੰਮਤੀ ਪੰਜਾਬ ਪਿੰਡ ਕੈਰੇ ਦੀ ਕਮੇਟੀ ਵੱਲੋਂ ਗੁਰੂ ਨਾਭਾ ਦਾਸ ਦਾ 451ਵਾਂ ਪ੍ਰਕਾਸ਼ ਦਿਹਾੜਾ ਪੰਚ ਰੂਪ ਲਾਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਮਹਾਸੰਮਤੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸੰਗਤਾਂ ਨੂੰ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਗ੍ਰਹਿਣ ਕਰਨ ਅਤੇ ਉਨ੍ਹਾਂ ਵੱਲੋਂ ਦਰਸਾਏ ਹੱਕ ਤੇ ਸੱਚ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਅੰਦਰ ਵੱਡੇ ਪੱਧਰ ’ਤੇ ਮਨਾਇਆ ਗਿਆ ਹੈ। ਇਸ ਦੌਰਾਨ ਬੀਬੀ ਸੋਮਾ ਦੇਵੀ, ਸੰਤੋਸ਼ ਕੁਮਾਰੀ, ਕੈਲਾਸ਼ੋ ਦੇਵੀ, ਬੰਸੀ ਦੇਵੀ, ਕਮਲੇਸ਼ ਕੁਮਾਰੀ, ਲੀਲੋ ਦੇਵੀ, ਰਚਨਾ ਦੇਵੀ, ਕਾਂਤਾ ਦੇਵੀ ਅਤੇ ਜੋਗਿੰਦਰੋ ਦੇਵੀ ’ਤੇ ਅਧਾਰਿਤ ਸਤਿਸੰਗ ਭਜਨੀ ਮੰਡਲੀ ਵੱਲੋਂ ਗੁਰੂ ਨਾਭਾ ਦਾਸ ਜੀ ਦੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਾਰਾ ਦਿਨ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਗੁਰੂ ਸੇਵਕ ਕਰਮ ਚੰਦ, ਸੂਰਤੀ ਲਾਲ, ਸੋਹਨ ਲਾਲ, ਬਊ ਜਨਕ ਰਾਜ, ਸੁਰਿੰਦਰ ਕੁਮਾਰ, ਹਰਬੰਸ ਲਾਲ, ਦਰਸ਼ਨ ਲਾਲ, ਕਮਲ ਕਿਸ਼ੋਰ, ਸੁਰਿੰਦਰ ਪਾਲ ਮੰਗਾ, ਰਵੀ ਕੁਮਾਰ, ਮਹਿੰਦਰ ਪਾਲ ਅਤੇ ਅਜੀਤ ਰਾਜ ਤੋਂ ਇਲਾਵਾ ਹੋਰ ਮੋਹਤਬਰ ਹਾਜ਼ਰ ਸਨ।