ਪੱਤਰ ਪ੍ਰੇਰਕ
ਕਾਦੀਆਂ, 19 ਅਕਤੂਬਰ
ਇੱਥੇ ਅੱਜ ਸਵੇਰੇ ਹਰਚੋਵਾਲ-ਕਾਦੀਆਂ ਰੋਡ ਨੇੜੇ ਗੁਰੂ ਨਾਨਕ ਅਕਾਦਮੀ ਕੋਲ ਸਥਿਤ ਇੱਕ ਘਰ ਦੇ ਨੇੜੇ ਕਮਾਦ ਦੇ ਖੇਤਾਂ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਇਸ ਸਬੰਧੀ ਸਥਾਨਕ ਥਾਣੇ ਦੇ ਐੱਸਐੱਚਓ ਪਰਮਿੰਦਰ ਸਿੰਘ ਸੂਚਨਾ ਮਿਲਣ ’ਤੇ ਮੌਕੇ ਤੇ ਪਹੁੰਚ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕ ਦੀ ਪਛਾਣ ਨਵੀਦ ਅਹਿਮਦ (30) ਪੁੱਤਰ ਮੁਹੰਮਦ ਸ਼ਰੀਫ਼ ਵਾਸੀ ਕਾਦੀਆਂ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।