ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਦੋਸਤਾਂ ਨਾਲ ਤਿੱਬੜੀ ਨਹਿਰ ਵਿੱਚ ਨਹਾਉਣ ਗਿਆ ਇੱਕ 14 ਸਾਲ ਦਾ ਲੜਕਾ ਡੂੰਘੇ ਪਾਣੀ ਵਿੱਚ ਡੁੱਬ ਗਿਆ। ਗੋਤਾਖੋਰ ਬੱਚੇ ਦੀ ਤਲਾਸ਼ ਕਰ ਰਹੇ ਹਨ। ਪਿੰਡ ਗੁੰਝੀਆਂ ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਸੂਰਜ ਦੁਪਹਿਰ ਕਰੀਬ ਦੋ ਵਜੇ ਆਪਣੇ ਦੋਸਤਾਂ ਨਾਲ ਤਿੱਬੜੀ ਵਿਖੇ ਅਪਰਬਾਰੀ ਦੋਆਬ ਨਹਿਰ ਵਿੱਚ ਨਹਾਉਣ ਗਿਆ ਸੀ। ਨਹਾਉਂਦਿਆਂ ਉਹ ਪਾਣੀ ਵਿੱਚ ਡੁੱਬ ਗਿਆ।