ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਅਕਤੂਬਰ
ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ ਦੀ ਖੁਸ਼ੀ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸਥਾਨਕ ਪਾਰਟੀ ਦਫ਼ਤਰ ਵਿੱਚ ਲੱਡੂ ਵੰਡੇ।
ਪਠਾਨਕੋਟ(ਪੱਤਰ ਪ੍ਰੇਰਕ): ਇਥੇ ਹਲਕਾ ਸੁਜਾਨਪੁਰ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਖੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਰਘਬੀਰ ਸਿੰਘ, ਰਾਜੇਸ਼ ਸ਼ਰਮਾ, ਸੁਰਿੰਦਰ ਪਾਲ, ਰਿੰਕੂ ਮਹਾਜਨ, ਬਲਬੀਰ ਸਿੰਘ, ਵਰੁਣ ਕੁਮਾਰ, ਨਰਿੰਦਰ ਠਾਕੁਰ, ਸਰਪੰਚ ਅਕਸ਼ਿਤ ਕੋਹਲ, ਰਾਕੇਸ਼ ਕੁਮਾਰ, ਸਾਥੀ ਰੂਪ ਲਾਲ, ਸੁਭਾਸ਼ ਸ਼ਰਮਾ, ਸਮਿਤੀ ਮੈਂਬਰ ਸੁਗਰੀਵ ਸਿੰਘ ਆਦਿ ਨੇ ਖੁਸ਼ੀ ਮਨਾਈ।
ਫਿਲੌਰ(ਪੱਤਰ ਪ੍ਰੇਰਕ): ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਕੈਂਪ ਦਫ਼ਤਰ ’ਚ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਫ਼ੈਸਲੇ ਨੂੰ ਉਹ ਸਲਾਮ ਕਰਦੇ ਹਨ ਅਤੇ ਕਾਂਗਰਸ ਔਖੇ ਵੇਲੇ ਕਿਸਾਨਾਂ ਨਾਲ ਖੜੀ ਹੈ।
ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਈ
ਅੰਮ੍ਰਿਤਸਰ(ਪੱਤਰ ਪ੍ਰੇਰਕ): ਅੱਜ ਕਾਂਗਰਸ ਭਵਨ ਸ਼ਹਿਰੀ ਦਫਤਰ ਵਿੱਚ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੋਨੀਆ ਨੇ ਕਿਹਾ ਕਿ ਕਿਸਾਨੀ ਪੰਜਾਬ ਦਾ ਸਭ ਤੋਂ ਅਹਿਮ ਮਸਲਾ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਨੂੰਨਾਂ ਖ਼ਿਲਾਫ਼ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਰਕਾਰੀ ਮਤਾ ਪਾਸ ਕਰਕੇ ਇਕ ਇਤਿਹਾਸਕ ਫੈਸਲਾ ਸੁਣਾਇਆ ਹੈ।