ਪੱਤਰ ਪ੍ਰੇਰਕ
ਚੇਤਨਪੁਰਾ, 10 ਅਕਤੂਬਰ
ਕੁੱਕੜਾਂਵਾਲਾ ਗੁਰੂ ਕਾ ਬਾਗ ਰੋਡ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਅੱਜ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਮੈਨੁਅਲ ਪੁੱਤਰ ਦਿਲਬਾਗ ਸਿੰਘ ਵਾਸੀ ਵਾਰਡ ਨੰਬਰ 10 ਰਾਜਾਸਾਂਸੀ ਆਪਣੇ ਮੋਟਰਸਾਈਕਲ ਨੰਬਰ ਪੀਬੀ-58-ਈ-2678 ’ਤੇ ਆਪਣੇ ਨਾਨਕੇ ਪਿੰਡ ਮਹੱਦੀਪੁਰ ਤੋਂ ਵਾਪਸ ਆਪਣੇ ਘਰ ਰਾਜਾਸਾਂਸੀ ਆ ਰਿਹਾ ਸੀ ਕਿ ਗੁਰੂ ਕਾ ਬਾਗ ਰੋਡ ’ਤੇ ਇੱਟਾਂ ਵਾਲੇ ਭੱਠੇ ਕੋਲ ਕਿਸੇ ਅਣਪਛਾਤੇ ਵਾਹਨ ਵੱਲੋਂ ਉਕਤ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਮੌਕੇ ’ਤੇ ਪਹੁੰਚੀ ਕੁੱਕੜਾਂਵਾਲਾ ਚੌਕੀ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।