ਗੁਰਬਖਸ਼ਪੁਰੀ
ਤਰਨ ਤਾਰਨ, 15 ਜੁਲਾਈ
ਇਲਾਕੇ ਦੇ ਪਿੰਡ ਦੋਬੁਰਜੀ ਵਿੱਚ ਮੋਬਾਈਲ ਟਾਵਰ ਲਗਾਉਣ ਆਏ ਕੰਪਨੀ ਦੇ ਵਰਕਰਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਟਾਵਰ ਲਗਾਏ ਬਿਨਾਂ ਹੀ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ| ਪਿੰਡ ਦੇ ਲੋਕਾਂ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਦੇ ਆਗੂ ਮਨਜਿੰਦਰ ਸਿੰਘ ਵੱਲੋਂ ਕੀਤੀ ਗਈ|
ਇਸ ਮੌਕੇ ਜਥੇਬੰਦੀ ਦੇ ਆਗੂ ਅੰਗਰੇਜ਼ ਸਿੰਘ, ਹਰਪਾਲ ਸਿੰਘ, ਨਵਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੀ ਸਾਂਝੀ ਸਹਿਮਤੀ ਦੇ ਬਿਨਾਂ ਹੀ ਕੰਪਨੀ ਵਾਲੇ ਸੰਘਣੀ ਆਬਾਦੀ ਵਿੱਚ ਮੋਬਾਈਲ ਟਾਵਰ ਲਗਾਉਣ ਲਈ ਲੋੜੀਂਦਾ ਸਾਮਾਨ ਲੈ ਕੇ ਆਏ ਸਨ| ਇਸ ਸਬੰਧੀ ਜਿਵੇਂ ਹੀ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਜਥੇਬੰਦੀ ਦੇ ਇਲਾਕੇ ਭਰ ਦੇ ਵਰਕਰ ਮੌਕੇ ’ਤੇ ਪਹੁੰਚ ਗਏ| ਜਥੇਬੰਦੀ ਦੇ ਆਗੂਆਂ ਨੇ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ’ਤੇ ਆਪਸੀ ਸਹਿਮਤੀ ਨਾਲ ਕੰਪਨੀ ਵਾਲੇ ਸਾਮਾਨ ਆਦਿ ਲੈ ਕੇ ਵਾਪਸ ਚਲੇ ਗਏ| ਜਥੇਬੰਦੀ ਦੇ ਆਗੂਆਂ ਨੇ ਕੰਪਨੀ ਦੇ ਅਧਿਕਾਰੀਆਂ ’ਤੇ ਪਿੰਡ ਵਾਸੀਆਂ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਤਸੱਲੀ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਹਾਜ਼ਰ ਸਨ ਜਿਨ੍ਹਾਂ ਨੇ ਟਾਵਰ ਲਾਉਣ ਦਾ ਵਿਰੋਧ ਕੀਤਾ।