ਪੱਤਰ ਪ੍ਰੇਰਕ
ਤਰਨ ਤਾਰਨ, 3 ਸਤੰਬਰ
ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਦੇਣ ਖਿਲਾਫ਼ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ| ਇਥੋਂ ਦੇ ਐਸ ਡੀ ਐਮ ਦੇ ਦਫਤਰ ਸਾਹਮਣੇ ਸ਼ੁਰੂ ਕੀਤੀ ਭੁੱਖ ਹੜਤਾਲ ਦੀ ਅੱਜ ਅਗਵਾਈ ਕਿਸਾਨ ਆਗੂ ਨਿਰਪਾਲ ਸਿੰਘ ਜੌਨੇਕੇ ਨੇ ਕੀਤੀ| ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਵਲੋਂ ਦਿੱਲੀ ਦੇ ਬਾਰਡਰਾਂ ’ਤੇ ਲਗਾਏ ਮੋਰਚੇ ਵਿੱਚ ਭਾਗ ਲੈਂਦਿਆਂ ਇਲਾਕੇ ਦੇ ਪਿੰਡ ਚੀਮਾ ਖੁਰਦ ਦਾ ਕਿਸਾਨ ਸੁਰਜੀਤ ਸਿੰਘ (32) ਸੱਤ ਮਹੀਨੇ ਪਹਿਲਾਂ ਆਪਣੀ ਜਾਨ ਕੁਰਬਾਨ ਗਿਆ ਸੀ|
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਕਨਵੀਨਰ ਮੋਹਣ ਸਿੰਘ ਬੱਲ੍ਹ, ਨਿਰਮਲ ਸਿੰਘ ਜਹਾਂਗੀਰ, ਸੁੱਖਪਾਲ ਸਿੰਘ ਰਾਈਵਾਲ ਅਤੇ ਹਰਨੇਕ ਸਿੰਘ ਮਾਲੜੀ ਨੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਕੀਤਾ।
ਕਾਹਨੂੰਵਾਨ (ਪੱਤਰ ਪ੍ਰੇਰਕ): ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਦਾ ਜਥਾ ਮੁਜ਼ੱਫ਼ਰਨਗਰ ਮਹਾਂ ਕਿਸਾਨ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਨੇੜਲੇ ਕਸਬਾ ਹਰਚੋਵਾਲ ਤੋਂ ਰਵਾਨਾ ਹੋਇਆ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਥਾਨਕ ਸ਼ਹਿਰ ਦੇ ਜੀਓ ਸੈਂਟਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਸੁਭਾਸ਼ ਮੱਟੂ, ਹਰਭਜਨ ਅਟਵਾਲ ਅਤੇ ਸ਼ਿੰਗਾਰਾ ਸਿੰਘ ਭੱਜਲ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ ਅੱਜ ਨਾਅਰੇਬਾਜ਼ੀ ਕਰਦਿਆਂ 268ਵੇਂ ਦਿਨ ਵਿੱਚ ਦਾਖਿਲ ਹੋ ਗਿਆ।
ਵਰਪਾਲ ਨੂੰ ਅਹੁਦੇ ਤੋਂ ਹਟਾਇਆ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਹੈ ਕਿ ਅੱਜ ਜ਼ੋਨ ਬਾਬਾ ਨੋਧ ਸਿੰਘ ਦੀ ਹੰਗਾਮੀ ਮੀਟਿੰਗ ਕਵਲਜੀਤ ਸਿੰਘ ਵੰਨਚੜੀ, ਮਨਰਾਜ ਸਿੰਘ ਮਨੀ ਵੱਲਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਚੱਬਾ ਵਿਖੇ ਕੀਤੀ ਗਈ ਜਿਸ ਵਿੱਚ ਜ਼ੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਵਲੋਂ ਸਿਆਸੀ ਸਰਗਰਮੀਆਂ ਵਿੱਚ ਸਿੱਧੇ ਤੌਰ ’ਤੇ ਹਿੱਸਾ ਲੈਣ ਅਤੇ ਜਥੇਬੰਦੀ ਦੇ ਵਿਧਾਨ ਦੇ ਉਲਟ ਲਗਾਤਾਰ ਕਾਰਵਾਈਆਂ ਕਰਨ ਦੇ ਇਲਜ਼ਾਮ ਸਿੱਧ ਹੋਣ ’ਤੇ ਪਿੰਡ ਕਮੇਟੀ ਪ੍ਰਧਾਨ ਤੇ ਜ਼ੋਨ ਪ੍ਰਧਾਨ ਤੋਂ ਖਾਰਜ ਕਰ ਦਿੱਤਾ ਗਿਆ ਹੈ।