ਪੱਟੀ: ਇੱਥੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਰਹੇ ਸਵਰਗੀ ਪਰਵਿੰਦਰ ਸਿੰਘ ਜੌਲੀ ਦੇ ਨਾਮ ’ਤੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਗਾਂਧੀ ਸੱਥ ਅੰਦਰ ਲਾਇਬਰੇਰੀ ਬਣਾਉਣ ਲਈ ਨੀਂਹ ਪੱਥਰ ਰੱਖਿਆ। ਸ੍ਰੀ ਗਿੱਲ ਨੇ ਕਿਹਾ ਕਿ ਇਸ ਲਾਇਬਰੇਰੀ ਦੀ ਇਮਾਰਤ ਲਈ 30 ਲੱਖ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਲਾਇਬਰੇਰੀ ਅੰਦਰ 60 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਲਾਇਬਰੇਰੀ ਨੂੰ ਵਾਈਫਾਈ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਦਲਬੀਰ ਸਿੰਘ ਪ੍ਰਧਾਨ ਨਗਰ ਕੌਸਲ ਪੱਟੀ, ਸੁਖਵਿੰਦਰ ਸਿੰਘ ਸਿੱਧੂ ਚੇਅਰਮੈਨ, ਰਣਜੀਤ ਸਿੰਘ ਸੋਨੂੰ ਸਾਬਕਾ ਕੌਂਸਲਰ ਤੇ ਸਥਾਨਕ ਪੱਤਰਕਾਰ ਭਾਈਚਾਰਾ ਹਾਜ਼ਰ ਸੀ। -ਪੱਤਰ ਪ੍ਰੇਰਕ