ਪੱਤਰ ਪ੍ਰੇਰਕ
ਪਠਾਨਕੋਟ, 21 ਅਕਤੂਬਰ
ਸਥਾਨਕ ਪੁਲੀਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ (ਐਸਐਸਪੀ) ਨੇ 25 ਗੁੰਮ/ਚੋਰੀ/ ਖੋਹੇ ਗਏ ਮੋਬਾਈਲ ਫੋਨ ਮਾਲਕਾਂ ਨੂੰ ਸੌਂਪੇ।
ਇਸ ਬਾਰੇ ਐੱਸਐੱਸਪੀ ਖੱਖ ਨੇ ਕਿਹਾ ਕਿ ਪਠਾਨਕੋਟ ਪੁਲੀਸ ਨੇ ਤਕਨਾਲੋਜੀ ਦੀ ਮਦਦ ਨਾਲ ਗੁਮ/ਚੋਰੀ/ਖੋਹੇ ਹੋਏ ਫੋਨਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਣ ਨੂੰ ਤਰਜੀਹ ਦਿੱਤੀ ਹੈ। ਮੋਬਾਈਲ ਫੋਨਾਂ ਨੂੰ ਟਰੈਕ ਕਰਨ ਅਤੇ ਬਰਾਮਦ ਕਰਨ ਲਈ ਆਈਟੀ ਅਤੇ ਸਾਈਬਰ ਸੈਲ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਜਿੰਨ੍ਹਾਂ ਨੇ ਯਤਨ ਕਰ ਕੇ ਮੋਬਾਈਲ ਫੋਨ ਲੱਭੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੰਪਰਕ, ਪਾਸਵਰਡ, ਨਿੱਜੀ ਜਾਣਕਾਰੀ ਅਤੇ ਨਿੱਜੀ ਤਸਵੀਰਾ ਕਾਰਨ ਮੋਬਾਈਲ ਫੋਨ ਹਰ ਕਿਸੇ ਲਈ ਮਹੱਤਵਪੂਰਨ ਹਨ।