ਪੱਤਰ ਪ੍ਰੇਰਕ
ਕਾਦੀਆਂ, 5 ਜੂਨ
ਸਬਜ਼ੀ ਮੰਡੀ ਵਿੱੱਚ ਇਕ ਵਿਅਕਤੀ ਵੱਲੋਂ ਨਗਰ ਕੌਂਸਲ ਦੀ ਜ਼ਮੀਨ ’ਤੇ ਕੀਤਾ ਨਾਜਾਇਜ਼ ਕਬਜ਼ਾ ਅੱਜ ਕੌਂਸਲ ਅਧਿਕਾਰੀਆਂ ਨੇ ਹਟਾ ਦਿੱਤਾ ਹੈ। ਨਗਰ ਕੌਂਸਲ ਕਾਦੀਆਂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਨਗਰ ਕੌਂਸਲ ਦੀ 6 ਮਰਲੇ ਜ਼ਮੀਨ ’ਤੇ ਚਾਰਦੀਵਾਰੀ ਕਰ ਕੇ ਪਲਾਟ ਦਾ ਰੂਪ ਦਿੱਤਾ ਗਿਆ ਸੀ। ਜਦੋਂ ਇਸ ਨਾਜਾਇਜ਼ ਕਬਜ਼ੇ ਬਾਰੇ ਨਗਰ ਕੌਂਸਲ ਨੂੰ ਪਤਾ ਲੱਗਾ ਤਾਂ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਚਾਰਦੀਵਾਰੀ ਨੂੰ ਢਾਹ ਦਿੱਤਾ ਅਤੇ ਜੋ ਵੀ ਮਟੀਰੀਅਲ ਸੀ, ਉਸ ਨੂੰ ਨਗਰ ਕੌਂਸਲ ਨੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਮੌਕੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ, ਨਗਰ ਕੌਂਸਲ ਦੀ ਪ੍ਰਧਾਨ ਮੈਡਮ ਨੇਹਾ, ਨਗਰ ਕੌਂਸਲ ਦੇ ਕਰਮਚਾਰੀ ਰਵਿੰਦਰ ਸਿੰਘ ਬਾਜਵਾ ਅਤੇ ਰੋਹਿਤ ਭਾਟੀਆ ਮੌਜੂਦ ਸਨ।