ਧਾਰੀਵਾਲ (ਪੱਤਰ ਪ੍ਰੇਰਕ): ਥਾਣਾ ਧਾਰੀਵਾਲ ਦੀ ਪੁਲੀਸ ਵਲੋਂ ਪਿੰਡ ਕਲਿਆਣਪੁਰ ’ਚ ਲੰਘੇ ਕੱਲ੍ਹ ਸ਼ਾਮ ਨੂੰ ਦੁਕਾਨਦਾਰ ਔਰਤ ’ਤੇ ਹਮਲੇ ਕਰਨ ਵਾਲੇ ਲੁਟੇਰੇ ਦੀ ਪਛਾਣ ਘਟਨਾ ਸਥਾਨ ਦੇ ਆਸ ਪਾਸ ਸੀਸੀਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ ’ਚ ਲੁਟੇਰੇ ਦੇ ਸਪਲੈਂਡਰ ਮੋਟਰਸਾਈਕਲ ਦੇ ਨੰਬਰ ਦੇ ਅਧਾਰ ’ਤੇ ਕਰ ਲਈ ਹੈ। ਲੁਟੇਰੇ ਦੀ ਪਛਾਣ ਸਤਵੰਤ ਸਿੰਘ ਉਰਫ ਕਾਕਾ ਪੁੱਤਰ ਕਸ਼ਮੀਰ ਸਿੰਘ ਵਾਸੀ ਮੂਲਿਆਂਵਾਲ (ਥਾਣਾ ਸਦਰ ਬਟਾਲਾ) ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਧਾਰੀਵਾਲ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਮੁਲਜ਼ਮ ਘਰੋਂ ਫਰਾਰ ਹੈ। ਪੁਲੀਸ ਵਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀ ਹੈ।