ਪਠਾਨਕੋਟ:
ਖੇਤੀ ਵਿਗਿਆਨ ਕੇਂਦਰ (ਘੋਹ) ਪਠਾਨਕੋਟ ਦੀ ਟੀਮ ਨੇ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ 11 ਤੋਂ 18 ਜੂਨ ਤੱਕ ਕਰਵਾਈ ਕਿੱਤਾ ਮੁਖੀ ਸਿਖਲਾਈ ਸੰਪੰਨ ਹੋ ਗਈ। ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਪਠਾਨਕੋਟ ਦੇ ਉਪ-ਨਿਰਦੇਸ਼ਕ ਡਾ. ਨਰਿੰਦਰਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਗਰੂਕ ਕੀਤਾ। ਇਸ ਸਿਖਲਾਈ ਵਿੱਚ ਕਿਸਾਨ, ਬੀਬੀਆਂ, ਅਗਨੀਵੀਰ ਅਤੇ ਫ਼ੌਜ ਮੁਲਾਜ਼ਮਾਂ ਨੇ ਭਾਗ ਲਿਆ। ਇਸ ਟਰੇਨਿੰਗ ਵਿੱਚ ਸਹਾਇਕ ਪ੍ਰੋਫੈਸਰ ਡਾ. ਪੂਰਵਾ ਜਾਗੀ, ਡਾ. ਪੁਨੀਤ ਸ਼ਰਮਾ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜਨੀਅਰਿੰਗ), ਡਾ. ਮਨੂ ਤਿਆਗੀ ਸਹਾਇਕ ਪ੍ਰੋਫੈਸਰ (ਫਲ ਗਿਆਨ), ਡਾ. ਸੀਮਾ ਸ਼ਰਮਾ ਸਹਾਇਕ ਪ੍ਰੋਫੈਸਰ ਭੂਮੀ ਗਿਆਨ ਅਤੇ ਡਾ. ਸੁਰਿੰਦਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਨੇ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਜਦਕਿ ਡਾ. ਪੂਰਵਾ ਜਾਗੀ ਵੱਲੋਂ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ ਪ੍ਰੈਕਟੀਕਲ ਸਿਖਲਾਈ ਕਰਵਾਈ ਗਈ। -ਪੱਤਰ ਪ੍ਰੇਰਕ