ਪਠਾਨਕੋਟ: ਮਹਾਰਾਜਾ ਗੁਲਾਬ ਸਿੰਘ ਦੀ 230ਵੀਂ ਜੈਅੰਤੀ ’ਤੇ ਅੱਜ ਅਖਿਲ ਭਾਰਤੀ ਕਸ਼ਤਰੀ ਸਭਾ ਜ਼ਿਲ੍ਹਾ ਪਠਾਨਕੋਟ ਵੱਲੋਂ ਪ੍ਰਧਾਨ ਵਿਕਰਮ ਸਿੰਘ ਵਿਕੂ ਦੀ ਅਗਵਾਈ ਵਿੱਚ ਮਹਾਸਭਾ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ਼ਮਸ਼ੇਰ ਸਿੰਘ ਅਤੇ ਕੌਮੀ ਮੈਂਬਰ ਸਾਹਿਬ ਸਿੰਘ ਸਾਬਾ ਵੱਲੋਂ ਮਹਾਰਾਜਾ ਦੀ ਸਮਾਰਕ ਉਪਰ ਫੁੱਲ-ਮਾਲਾ ਭੇਟ ਕੀਤੀ ਗਈ। ਇਸ ਮੌਕੇ ਬਿੱਟਾ ਕਾਟਲ, ਬਬਲੂ ਜਸਰੋਟੀਆ, ਅਭਿਸ਼ੇਕ, ਜੇਪੀ ਸਿੰਘ, ਸੂਰਿਆ ਠਾਕੁਰ ਆਦਿ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਵਿਕਰਮ ਸਿੰਘ ਵਿਕੂ ਅਤੇ ਕੌਮੀ ਮੈਂਬਰ ਸਾਹਿਬ ਸਿੰਘ ਸਾਬਾ ਨੇ ਕਿਹਾ ਕਿ ਮਹਾਰਾਜਾ ਨੇ ਜਾਤ-ਪਾਤ ਤੋਂ ਉਪਰ ਉਠ ਕੇ ਸਾਰੇ ਲੋਕਾਂ ਦੀ ਸੇਵਾ ਕੀਤੀ। -ਪੱਤਰ ਪ੍ਰੇਰਕ