ਕੇਪੀ ਸਿੰਘ
ਗੁਰਦਾਸਪੁਰ, 21 ਜਨਵਰੀ
ਗੁਰਦਾਸਪੁਰ ਪੁਲੀਸ ਨੇ ਨਾਈਜੀਰੀਆ ਮੂਲ ਦੇ ਨਿਵਾਸੀ ਦੋ ਵਿਅਕਤੀਆਂ ਨੂੰ ਦੋ ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਗੁਰਦਾਸਪੁਰ ਡਾ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਹ ਹੈਰੋਇਨ ਦਿੱਲੀ ਤੋਂ ਸਸਤੇ ਰੇਟ ਤੇ ਲਿਆ ਕੇ ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ਦੇ ਇਲਾਕੇ ਵਿਚ ਮਹਿੰਗੇ ਭਾਅ ਵੇਚਦੇ ਸਨ। ਮੁਲਜ਼ਮਾਂ ਦੀ ਪਛਾਣ ਮੈਂਸੇ ਤੇ ਅਥੇ ਕੈਲੇਚੀ ਜਸਟਿਨ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਬਹਿਰਾਮਪੁਰ ਪੁਲੀਸ ਵੱਲੋਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀਐੱਸਪੀ ਮਹੇਸ਼ ਕੁਮਾਰ ਦੀ ਮੌਜੂਦਗੀ ਵਿੱਚ ਮੁਲਜ਼ਮਾਂ ਤੋਂ 400 ਹੈਰੋਇਨ ਬਰਾਮਦ ਹੋਈ। ਇਸ ਦੀ ਕੌਮਾਂਤਰੀ ਕੀਮਤ 2 ਕਰੋੜ ਰੁਪਏ ਹੈ।