ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 13 ਜੁਲਾਈ
ਪਿੰਡ ਮੌਜਪੁਰ ਵਿਚ ਵਾਹੀਯੋਗ ਜ਼ਮੀਨ ਦੇ ਕਬਜ਼ੇ ਤੋਂ ਧਿਰਾਂ ਵਿਚਕਾਰ ਲੜਾਈ ਹੋ ਗਈ, ਜਿਸ ਦੌਰਾਨ ਦੋਵਾਂ ਧਿਰਾਂ ਦੇ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।ਇਸ ਸਬੰਧੀ ਕ੍ਰਿਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ 22 ਕਨਾਲ ਜਗ੍ਹਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੈਣੀ ਮੀਆਂ ਖਾਂ ਨੂੰ ਵੇਚੀ ਸੀ ਪਰ ਉਸ ਨਾਲ ਲੱਗਦੀ 6 ਕਨਾਲ ਸ਼ਾਮਲਾਟ ਜ਼ਮੀਨ ਦੀ ਕੋਈ ਗੱਲ ਨਹੀਂ ਹੋਈ ਸੀ ਪਰ ਗੁਰਪ੍ਰੀਤ ਸਿੰਘ ਨੇ ਇਹ 6 ਕਨਾਲ ਜ਼ਮੀਨ ਉੱਤੇ ਕਬਜ਼ਾ ਕਰ ਕੇ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਹੁਣ ਮੌਜੂਦਾ ਮਾਲਕ ਭੋਲਾ ਸਿੰਘ ਨੇ ਇਹ ਵਿਵਾਦਤ ਜ਼ਮੀਨ ਸੁੱਖ ਸਿੰਘ ਅਤੇ ਮੁੱਖਾ ਸਿੰਘ ਪਿੰਡ ਮੌਜਪੁਰ ਨੂੰ ਵੇਚ ਦਿੱਤੀ ਹੈ, ਜੋ ਉਨ੍ਹਾਂ ਦੀ 6 ਕਨਾਲ ਜ਼ਮੀਨ ਦਾ ਕਬਜ਼ਾ ਵੀ ਨਾਲ ਹੀ ਲੈਣਾ ਚਾਹੁੰਦੇ ਹਨ। ਇਸ ਜਗ੍ਹਾ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੁੱਖ ਸਿੰਘ ਅਤੇ ਸੁੱਖਾ ਸਿੰਘ ਪੁਲੀਸ ਦੀ ਮਦਦ ਨਾਲ ਕੰਧ ਕੱਢ ਰਹੇ ਹਨ ਪਰ ਉਨ੍ਹਾਂ ਵੱਲੋਂ ਜਦੋਂ ਇਹ ਕੰਧ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਊਸ ਦੇ ਪਿਤਾ ਮਹਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਮੁੱਢਲਾ ਸਿਹਤ ਕੇਂਦਰ ਭੈਣ ਮੀਆਂ ਖਾਂ ਵਿਚ ਜ਼ੇਰੇ ਇਲਾਜ ਹੈ। ਇਸ ਸਬੰਧੀ ਮੁੱਖਾ ਸਿੰਘ ਅਤੇ ਸੁੱਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਜਗ੍ਹਾ ਭੋਲਾ ਸਿੰਘ ਤੋਂ ਖ਼ਰੀਦੀ ਹੈ ਅਤੇ ਇਸ ਦੀ ਰਜਿਸਟਰੀ ਉਨ੍ਹਾਂ ਦੇ ਨਾਂ ਉੱਤੇ ਹੈ। ਇਸ ਜਗ੍ਹਾ ਨਾਲ ਕ੍ਰਿਪਾਲ ਸਿੰਘ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਨਾਲ ਝਗੜਾ ਕਰ ਰਹੇ ਹਨ।