ਪੱਤਰ ਪੇ੍ਰਕ
ਕਾਦੀਆਂ, 14 ਜਨਵਰੀ
ਲਗਪਗ ਸਵਾ ਦੋ ਸਾਲ ਪਹਿਲਾਂ ਮਰ ਚੁੱਕੀ ਇੱਕ ਮਹਿਲਾ ਦੇ ਖਾਤੇ ’ਚੋਂ 1.18 ਲੱਖ ਰੁਪਏ ਧੋਖੇ ਨਾਲ ਕਢਵਾ ਲਏ ਗਏ ਹਨ। ਇੱਸ ਸਬੰਧੀ ਜਯੋਤੀ ਪੁੱਤਰੀ ਬਲਦੇਵ ਮਸੀਹ ਵਾਸੀ ਪਿੰਡ ਕਾਹਲਵਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਅਮਤੁਲ ਜਿਸ ਦੀ 2016 ਮੌਤ ਹੋ ਗਈ ਸੀ। ਬੈਂਕ ਆਫ਼ ਬੜੌਦਾ ਸ਼ਾਖ਼ਾ ਕਾਦੀਆਂ ’ਚ ਉਸ ਦੇ ਖਾਤੇ ਨੂੰ ਅਪਡੇਟ ਕਰਾਉਣ ’ਤੇ ਪਤਾ ਲੱਗਾ ਕਿ ਉਸ ਦੇ ਖਾਤੇ ’ਚੋਂ ਵੱਡੀ ਰਕਮ ਨਿਕਲ ਚੁੱਕੀ ਹੈ ਤੇ ਇਹ ਰਕਮ ਏਟੀਐੱਮ ਰਾਹੀਂ ਕੱਢੀ ਗਈ ਹੈ। ਜਦੋਂ ਕਿ ਜਯੋਤੀ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਕਦੇ ਏਟੀਐੱਮ ਲਿਆ ਹੀ ਨਹੀਂ। ਉਸ ਨੇ ਦੋਸ਼ ਲਾਇਆ ਹੈ ਕਿ ਕਿਸੇ ਬੈਂਕ ਕਰਮੀ ਦੀ ਮਿਲੀਭੁਗਤ ਨਾਲ ਇਹ ਧੋਖਾਧੜੀ ਹੋਈ ਹੈ।