ਬਟਾਲਾ: ਨਾਮਵਰ ਪੰਜਾਬੀ ਲੇਖਕ ਅਸ਼ੋਕ ਚਰਨ ਆਲਮਗੀਰ (91) ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਇੱਥੋਂ ਦੇ ਅਰਬਨ ਅਸਟੇਟ ਸਥਿਤ ਗੁਰਦੁਆਰਾ ’ਚ 28 ਜੂਨ ਨੂੰ ਹੋਵੇਗਾ। ਉਹ 35 ਕਿਤਾਬਾਂ ਦੇ ਰਚੇਤਾ ਸਨ। ਉਨ੍ਹਾਂ ਦੀਆਂ ਜ਼ਿਆਦਾਤਰ ਕਿਤਾਬਾਂ ਇਤਿਹਾਸ, ਮਿਥਿਆਸ, ਫਲਸਫ਼ੇ ਸਬੰਧੀ ਨਾਵਲ, ਕਹਾਣੀ, ਵਿਅੰਗ ਕਵਿਤਾ ਅਤੇ ਸਵੈਜੀਵਨੀ ਹਨ। ਉਨ੍ਹਾਂ ਦੀ ਕਿਤਾਬ ‘ਕਲਿ ਆਈ ਕੁੱਤੇ ਮੁੰਹੀ’ ਅਤੇ ਮਿਸਰ ਸਭਿਆਤਾ ਸਬੰਧੀ ਨਾਵਲ ‘ਮਿੱਟੀ ਮਿੱਟੀ ਮਹਾਂ ਕਥਾ’ ਨੂੰ ਪੁਰਸਕਾਰ ਮਿਲਿਆ ਹੈ। ਮਰਹੂਮ ਆਲਮਗੀਰ ਦੀ ਧੀ ਅਤੇ ਲੇਖਿਕਾ ਸਿਮਰਤ ਸੂਮੈਰਾ ਨੇ ਦੱਸਿਆ ਕਿ ਆਲਮਗੀਰ ਦੀ ਦੇਹ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੀ ਗਈ। ਸੂਮੈਰਾ ਨੇ ਦੱਸਿਆ ਕਿ ਮੌਤ ਵਾਲੇ ਦਿਨ ਉਨ੍ਹਾਂ ਦੀ ਨਵੀਂ ਪੁਸਤਕ ‘ਜੀਵਾ ਅਜੀਵਾ’ ਛਪਕੇ ਆਈ ਹੈ। -ਨਿੱਜੀ ਪੱਤਰ ਪ੍ਰੇਰਕ