ਪੱਤਰ ਪ੍ਰੇਰਕ
ਧਾਰੀਵਾਲ, 25 ਫਰਵਰੀ
ਪੁਲੀਸ ਨੇ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਅਤੇ ਸੋਨੇ ਦੀ ਚੇਨ ਖੋਹਣ ਦੇ ਮਾਮਲੇ ਵਿੱਚ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਖਦੀਪ ਸਿੰਘ ਵਾਸੀ ਦੂਲਾਨੰਗਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਮੰਗੇਤਰ ਨਾਲ ਧਾਰੀਵਾਲ ਨਵਾਂ ਬੱਸ ਸਟੈਂਡ ’ਤੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਰੋਹਿਤ ਹਾਂਡਾ, ਨਿਤਿਸ਼ ਹਾਂਡਾ, ਕਰਨ ਸਿੰਘ ਉਰਫ ਸ਼ੈਰੀ, ਰੰਜਤ ਸ਼ਰਮਾ ਵਾਸੀਆਨ ਧਾਰੀਵਾਲ ਨੇ ਉਸਦੀ ਮੰਗੇਤਰ ’ਤੇ ਕੁੂਮੈਂਟ ਕਸੇ। ਵਿਰੋਧ ਕਰਨ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਚਾਰਾਂ ਖ਼ਿਲਾਫ਼ ਕੇਸ ਕਰ ਲਿਆ ਹੈ।