ਤਰਨ ਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਅਗਾੜਾ ਪਿਛਾੜਾ ਵਿੱਚ ਕੋਰ ਕਮੇਟੀ ਦੀ ਅਗਵਾਈ ਵਿੱਚ ਗੁਰਦੁਆਰਾ ਅਗਾੜਾ ਪਿਛਾੜਾ ਦੇ ਸਥਾਨ ’ਤੇ ਕਨਵੈਨਸ਼ਨ ਕਰ ਕੇ ਬੀਬੀਆਂ ਦੇ ਜ਼ੋਨ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਕਨਵੈਨਸ਼ਨ ਨੂੰ ਬੀਬੀ ਦਵਿੰਦਰ ਕੌਰ ਪਿੱਦੀ ਤੇ ਮਨਜੀਤ ਕੌਰ ਮੋਹਨਪੁਰਾ ਆਦਿ ਨੇ ਸੰਬੋਧਨ ਕੀਤਾ। ਇਕੱਠ ਨੂੰ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਸੰਬੋਧਨ ਕੀਤਾ। ਇਕੱਠ ਵਿੱਚ ਕਸ਼ਮੀਰ ਕੌਰ ਸੁਰਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਕੌਰ ਤੇਜਾਸਿੰਘ ਵਾਲਾ ਨੂੰ ਮੀਤ ਸਕੱਤਰ, ਬਲਜੀਤ ਕੌਰ ਮੂਸੇ ਨੂੰ ਮੀਤ ਪ੍ਰਧਾਨ ਤੇ ਪਰਮਜੀਤ ਕੌਰ ਜੀਉਬਾਲਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ| -ਪੱਤਰ ਪ੍ਰੇਰਕ