ਪੱਤਰ ਪ੍ਰੇਰਕ
ਤਰਨ ਤਾਰਨ, 24 ਅਗਸਤ
ਸਕੂਲੀ ਵਿਦਿਆਰਥੀਆਂ ਦੇ ਤਰਨ ਤਾਰਨ ਜ਼ੋਨ ਨੰਬਰ-2 ਜ਼ੋਨ ਦੇ ਸ਼ੁਰੂ ਹੋਏ ਖੇਡ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਲੜਕੇ ਤੇ ਲੜਕੀਆਂ ਦੇ ਰੱਸਾਕਸ਼ੀ ਅਤੇ ਖੋ-ਖੋ ਦੇ ਫਾਈਨਲ ਮੁਕਾਬਲੇ ਅੱਜ ਇਥੋਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਖੇਡ ਮੈਦਾਨ ਵਿੱਚ ਮਨਿੰਦਰ ਸਿੰਘ ਜ਼ਿਲ੍ਹਾ ਮੈਨੇਜਰ (ਸਪੋਰਟਸ) ਦੀ ਅਗਵਾਈ ਵਿੱਚ ਕਰਵਾਏ ਗਏ| ਜ਼ੋਨ ਕਨਵੀਨਰ ਪ੍ਰਿੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਵਰਗ ਅੰਡਰ–17 ਦੇ ਰੱਸਾਕਸ਼ੀ (ਲੜਕੀਆਂ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਸਸਸ) ਮਾਨੋਚਾਹਲ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ| ਅੰਡਰ-14 ਦੇ ਖੋ-ਖੋ (ਲੜਕੀਆਂ) ਦੇ ਮੁਕਾਬਲੇ ਵਿੱਚ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਬਾਬਾ ਬੰਦਾ ਬਹਾਦੁਰ ਅਕੈਡਮੀ ਜੰਡੋਕੇ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਲਿਆ| ਖੋ-ਖੋ ਦੇ ਅੰਡਰ-14 (ਲੜਕੇ) ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਕੋਹਾੜਕਾ ਨੇ ਪਹਿਲਾ ਅਤੇ ਬਾਬਾ ਬੰਦਾ ਬਹਾਦੁਰ ਅਕੈਡਮੀ ਜੰਡੋਕੇ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ| ਖੋ-ਖੋ ਅੰਡਰ-17 (ਲੜਕੇ) ਦੇ ਮੁਕਾਬਲਿਆਂ ਵਿੱਚ ਸ ਸ ਸ ਸ ਸ਼ਾਹਬਾਜ਼ਪੁਰ ਦੀ ਟੀਮ ਪਹਿਲੇ ਅਤੇ ਸ ਸ ਸ ਸ ਪਲਾਸੌਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ| ਸਰੀਰਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਜੁਗਰਾਜ ਸਿੰਘ ਸਖੀਰਾ, ਨਵਦੀਪ ਸਿੰਘ ਮਾਨੋਚਾਹਲ, ਜਗਤਾਰ ਸਿੰਘ ਸ਼ਹਾਬਪੁਰ, ਹਰਜੀਤ ਸਿੰਘ, ਜਗਰਾਜ ਸਿੰਘ ਬੁੱਟਰ, ਲਵਪ੍ਰੀਤ ਸਿੰਘ, ਰਾਜਿੰਦਰ ਸਿੰਘ, ਬ੍ਰਿਜੇਸ਼ ਕੁਮਾਰ, ਸੁਰੇਸ਼ ਕੁਮਾਰ, ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ ਚੁਤਾਲਾ, ਰਾਜਸੰਦੀਪ ਕੌਰ ਨੇ ਰੈਫਰੀ ਦੀ ਭੂਮਿਕਾ ਨਿਭਾਈ।
ਟਾਂਡਾ ’ਚ ਟੂਰਨਾਮੈਂਟ ਸ਼ੁਰੂ
ਟਾਂਡਾ (ਪੱਤਰ ਪ੍ਰੇਰਕ): ਇਥੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਜ਼ੋਨ ਪੱਧਰੀ ਖੇਡ ਟੂਰਨਾਮੈਂਟ ਸ਼ੁਰੂ ਹੋਇਆ ।ਚਾਰ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਰਮੇਸ਼ ਲਾਲ ਠਾਕੁਰ ਨੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਫੁਟਬਾਲ ਅੰਡਰ-17 ਵਿੱਚ ਸ.ਸ.ਸ. ਸਕੂਲ (ਲੜਕੇ) ਟਾਂਡਾ, ਵਾਲੀਬਾਲ ਅੰਡਰ-19 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ, ਸੇਂਟ ਮੈਰੀ ਟਾਂਡਾ ਅਤੇ ਅੰਡਰ-17 ਵਿੱਚ ਸ.ਸ.ਸ. ਸਕੂਲ ਤਲਵੰਡੀ ਡੱਡੀਆਂ, ਕਬੱਡੀ ਅੰਡਰ-14 ਵਿਚ ਸਰਕਾਰੀ ਹਾਈ ਸਕੂਲ ਬੈਂਸ ਅਵਾਨ ਨੇ ਮੁਕਾਬਲੇ ਜਿੱਤੇ।