ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ
ਦੋ ਦਿਨ ਪਹਿਲਾਂ ਸ਼ੇਅਰ ਟਰੇਡਿੰਗ ਰਾਹੀਂ ਪੰਜ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਤੋਂ ਬਾਅਦ ਅੱਜ ਉਸੇ ਤਰ੍ਹਾਂ ਇਕ ਕਰੋੜ 36 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਸਬੰਧੀ ਮੁਕਤਸਰ ਪੁਲੀਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਲੋਟ ਦੇ ਰਹਿਣ ਵਾਲੇ ਰਮਨਦੀਪ ਗੁਪਤਾ ਜੋ ਸਰਕਾਰੀ ਨੌਕਰੀ ਕਰਦੇ ਹਨ ਨੂੰ ਮੋਬਾਈਲ ਨੰਬਰ ਤੋਂ ਵਟਸਐਪ ਮੈਸੇਜ ਆਇਆ। ਜਦੋਂ ਉਨ੍ਹਾਂ ਗਰੁੱਪ ਜੁਆਇਨ ਕਰ ਲਿਆ ਤਾਂ ਉਨ੍ਹਾਂ ਦਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਟਰੇਡਿੰਗ ਅਕਾਊਂਟ ਖੋਲ੍ਹਿਆ ਗਿਆ ਅਤੇ ਯੂਆਈਡੀ ਨੰਬਰ ਵੀ ਦੇ ਦਿੱਤਾ। ਇਸੇ ਤਰ੍ਹਾਂ ਰਮਨਦੀਪ ਨੇ ਆਪਣੀ ਪਤਨੀ ਜੋਤੀ ਦੇ ਨਾਮ ’ਤੇ ਵੀ ਇੱਕ ਖਾਤਾ ਖੁੱਲ੍ਹਵਾ ਲਿਆ। ਉਨ੍ਹਾਂ ਸ਼ੁਰੂ ਵਿੱਚ 1 ਲੱਖ ਰੁਪਏ ਇਸ ਖਾਤੇ ਵਿੱਚ ਲਾਏ ਤਾਂ ਵੈਬਸਾਈਟ ਉਪਰ ਇਸ ਦਾ ਕਾਫੀ ਮੁਨਾਫਾ ਵਿਖਾਈ ਦਿੱਤਾ। ਉਸ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਕੀਤੀ ਜਿਸ ਦੀ ਪੜਤਾਲ ਉਪਰੰਤ ਥਾਣਾ ਸਾਈਬਰ ਕ੍ਰਾਈਮ ਵਿਚ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।