ਪੱਤਰ ਪ੍ਰੇਰਕ
ਬਠਿੰਡਾ, 21 ਮਾਰਚ
ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਬਠਿੰਡਾ ਵਿਚ 11ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸਾਧਵੀ ਸੰਘ ਮਿੱਤਰਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਮੈਡਮ ਪ੍ਰੀਤੀ ਰਾਣੀ ਦੁਆਰਾ ਤਿਆਰ ਕਰਵਾਏ ਧਾਰਮਿਕ ਗੀਤ ਰਾਹੀਂ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਗੀਤ, ਕਵਿਤਾ, ਸਕਿੱਟ, ਡਾਂਸ, ਕੋਰਿਓਗਾਫੀ, ਮਲਵਈ ਅਤੇ ਪੰਜਾਬੀ ਗਿੱਧਾ ਦੀ ਪੇਸ਼ਕਾਰੀ ਕੀਤੀ ਗਈ। ਸਕੂਲ ਅਧਿਆਪਕਾਂ ਵੱਲੋਂ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾ, ਅੰਧਵਿਸ਼ਵਾਸ, ਪ੍ਰਦੂਸ਼ਣ ਉੱਪਰ ਸਕਿੱਟਾਂ, ਕੋਰਿਓਗਾਫੀ ਦੀ ਪੇਸ਼ਕਾਰੀ ਕਰਵਾਈ ਗਈ। ਪ੍ਰਿੰਸੀਪਲ ਸੁਖਜੀਤ ਕੁਮਾਰੀ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਗਗਨਦੀਪ ਕੌਰ, ਰਮਨਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਸਕੂਲ ਵੱਲੋਂ ਦਸਵੀਂ ਜਮਾਤ ‘ਚੋਂ 90 ਪ੍ਰਤੀਸ਼ਤ ਅੰਕ ਲੈਣ ਵਾਲੇ ਵਿਦਿਆਰਥੀ ਨੂੰ 10 ਹਜ਼ਾਰ ਰੁਪਏ ਦੇਣ ਦੀ ਰਸਮ ਮੁੱਖ ਮਹਿਮਾਨ ਡਾ. ਰਾਜੀਵ ਸ਼ਰਮਾ, ਪ੍ਰਧਾਨ ਮੋਹਿਤ ਕੁਮਾਰ, ਅਤੇ ਮੈਨੇਜਿੰਗ ਡਾਇਰੈਕਟਰ ਰੋਹਿਤ ਸ਼ਰਮਾ ਵੱਲੋਂ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਲੋਕ ਨਾਚ ਗਿੱਧਾ ਪਾਕੇ ਸਮਾਗਮ ਨੂੰ ਚਾਰ ਚੰਨ ਲਾਏ।