ਫਾਜ਼ਿਲਕਾ: ਥਾਣਾ ਅਰਨੀਵਾਲਾ ਪੁਲੀਸ ਨੇ 21 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਰਮਨ ਕੁਮਾਰ ਵਾਸੀ ਪਿੰਡ ਚਾਹਲਾਂ ਵਾਲੀ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ ਵਿਕਰਮ ਸ਼ਰਮਾ ਉਰਫ਼ ਭੁਪੇਸ਼ ਵਾਸੀ ਅਤੇ ਮਨਪ੍ਰੀਤ ਸਿੰਘ ਨੇ ਉਸ ਅਤੇ ਮਿਲਖ ਰਾਜ, ਭਗਵਾਨ ਦਾਸ, ਰਵਿੰਦਰ ਕੁਮਾਰ, ਰਮੇਸ਼ ਅਤੇ ਅਮੀ ਚੰਦ ਸਾਰੇ ਵਾਸੀ ਪਿੰਡ ਚਾਹਲਾਂ ਵਾਲੀ, ਰਮਨਦੀਪ ਵਾਸੀ ਪਿੰਡ ਸਲੇਮਸ਼ਾਹ ਅਤੇ ਰਾਮ ਚੰਦ ਵਾਸੀ ਪਿੰਡ ਟਾਹਲੀ ਵਾਲਾ ਬੋਦਲਾ ਨਾਲ ਨੌਕਰੀ ਲਗਵਾਉਣ ਦੇ ਨਾਂ ’ਤੇ ਕੁੱਲ 21,50,000 ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਦੀ ਜਾਂਚ ਕਪਤਾਨ ਪੁਲੀਸ ਫਾਜ਼ਿਲਕਾ ਵੱਲੋਂ ਕੀਤੇ ਜਾਣ ਤੋਂ ਬਾਅਦ ਅਤੇ ਸੀਨੀਅਰ ਕਪਤਾਨ ਪੁਲੀਸ ਫਾਜ਼ਿਲਕਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਪੁਲੀਸ ਨੇ ਵਿਅਕਤੀਆਂ ਖਿਲਾਫ਼ ਧਾਰਾ 420 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ