ਫਾਈਨਲ ਮੁਕਾਬਲੇ ਲੁਧਿਆਣਾ ਨੇ ਜਿੱਤੇ
ਮਨੋਜ ਸ਼ਰਮਾ
ਬਠਿੰਡਾ, 14 ਸਤੰਬਰ
ਬਠਿੰਡਾ ਵਿੱਚ 21ਵੀਂ ਯੂਥ ਬਾਸਕਟਬਾਲ ਚੈਂਪੀਅਨਸ਼ਿੱਪ ਸਮਾਪਤ ਹੋ ਗਈ ਜਿਸ ਵਿੱਚ ਫਾਈਨਲ ਦੇ ਰੋਚਕ ਮੁਕਾਬਲਿਆਂ ਵਿੱਚ ਲੜਕੀਆਂ ਅਤੇ ਲੜਕਿਆਂ ਨੇ ਬਠਿੰਡਾ ਨੂੰ ਮਾਤ ਦੇ ਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਬਠਿੰਡਾ ਵਿੱਚ ਦੋ ਦਿਨ ਪੰਜਾਬ ਪੱਧਰ ਬਾਸਕਟਬਾਲ ਚੈਂਪੀਅਨਸ਼ਿਪ ਖ਼ਾਲਸਾ ਸਕੂਲ ਦੇ ਖੇਡ ਮੈਦਾਨ ਵਿੱਚ ਹੋਏ। ਚੈਂਪੀਅਨਸ਼ਿੱਪ ਅੰਡਰ 17 ਦੇ ਸੁਪਰ ਲੀਗ ਮੁਕਾਬਲੇ ਵਿੱਚ ਕੁੜੀਆਂ ਮੁਹਾਲੀ ਅਤੇ ਲੁਧਿਆਣਾ ਦੇ ਮੁਕਾਬਲੇ ਦੌਰਾਨ ਮੁਹਲੀ ਦੀ ਕੁੜੀਆਂ ਨੇ ਚੰਗੀਆ ਬਾਸਕਟਾਂ ਮਾਰਦੇ ਹੋਏ ਲੁਧਿਆਣਾ ਨੂੰ 50/46 ਨਾਲ ਹਰਾਇਆ। ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਦੇ ਲੜਕਿਆਂ ਵਿਚਕਾਰ ਹੋਏ ਗਹਿਗੱਚ ਮੁਕਾਬਲੇ ਦੌਰਾਨ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 54/50 ਨਾਲ ਰਗੜ ਦਿੱਤਾ। ਇਸ ਤੋਂ ਬਾਅਦ ਫਾਈਨਲ ਮੁਕਾਬਲੇ ਦੌਰਾਨ ਦੇਰ ਸ਼ਾਮ ਤੱਕ ਚੱਲੇ ਲੁਧਿਆਣਾ ਅਕੈਡਮੀ ਅਤੇ ਬਠਿੰਡਾ ਵਿੱਚ ਵਿੱਚ ਦੋਨੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲਿਆ ਦੌਰਾਨ ਲੁਧਿਆਣਾ ਐਕਡਮੀ ਵੱਲੋਂ ਜ਼ੌਹਰ ਦਿਖਾਉਂਦੇ ਹੋਏ ਬਠਿੰਡਾ ਨੂੰ ਹਾਰ ਦਿੱਤੀ, ਜਿਸ ਵਿਚ ਲੜਕੀਆਂ ਵੱਲੋਂ 47/32 ਦੇ ਫਰਕ ਨਾਲ ਬਠਿੰਡਾ ਨੂੰ ਹਰਾਇਆ ਅਤੇ ਇਸ ਤਰ੍ਹਾਂ ਮੁੰਡਿਆਂ ਦੇ ਮੁਕਾਬਲੇ ਦੌਰਾਨ ਲੁਧਿਆਣਾ ਅਕੈਡਮੀ ਨੇ ਦੇਰ ਰਾਤ ਤੱਕ ਚੱਲੇ ਮੁਕਾਬਲਿਆਂ ਦੌਰਾਨ ਬਠਿੰਡਾ ਨੂੰ 50 /35 ਦੇ ਫਰਕ ਨਾਲ ਹਰਾ ਕੇ ਚੈਂਪੀਅਨਸ਼ਿੱਪ ’ਤੇ ਕਬਜ਼ ਕੀਤਾ। ਇਸ ਚੈਂਪੀਅਨਸ਼ਿੱਪ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਬਾਸਕਟਬਾਲ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਗੁਰਜੰਟ ਸਿੰਘ ਬਰਾੜ, ਕਾਰਜਕਾਰੀ ਪ੍ਰਧਾਨ ਪਰਮਪਾਲ ਸਿੰਘ ਸਿੱਧੂ , ਕੋਚ ਬਲਜੀਤ ਸਿੰਘ ਬਰਾੜ, ਮਾਲਵਾ ਕਾਲਜ ਦੇ ਕੋਚ ਕੁਲਵੀਰ ਸਿੰਘ ਬਰਾੜ ਆਦਿ ਹਾਜ਼ਿਰ ਸਨ।
ਬਠਿੰਡਾ ਵਿੱਚ ਹੋਈ ਬਾਸਕਟਬਾਲ ਚੈਂਪੀਅਨਸ਼ਿੱਪ ਵਿੱਚ ਲੁਧਿਆਣਾ ਦੀ ਜੇਤੂ ਟੀਮ। -ਫੋਟੋ: ਪੰਜਾਬੀ ਟ੍ਰਿਬਿਊਨ