ਪੱਤਰ ਪ੍ਰੇਰਕ
ਫ਼ਾਜ਼ਿਲਕਾ, 17 ਜਨਵਰੀ
ਨੈਸ਼ਨਲ ਮੂਵਮੈਟ ਫਾਰ ਓਲਡ ਪੈਨਸਨ ਸਕੀਮ ਵੱਲੋਂ ਕੋਮੀ ਪੱਧਰ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਗਾਤਾਰ ਦੇਸ਼ ਭਰ ’ਚ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੀ ਲਗਾਤਾਰਤਾ ’ਚ ਅੱਜ “#voteforOPS” ਦੇ ਹੈਸ਼ਟੈਗ ਹੇਠ ਟਵਿੱਟਰ ਮੁਹਿੰਮ ਚਲਾਈ ਗਈ। ਨੈਸ਼ਨਲ ਮੂਵਮੈਟ ਫਾਰ ਓਲਡ ਪੈਨਸ਼ਨ ਸਕੀਮ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਟਵਿੱਟਰ ਮੁਹਿੰਮ ’ਚ ਦੇਸ਼ ਭਰ ਦੇ ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ ਜਿਸ ਤਹਿਤ 3.50 ਲੱਖ ਤੋਂ ਵੱਧ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਹੱਕ ’ਚ ਟਵੀਟ ਕੀਤੇ ਹਨ।