ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਮਾਰਚ
ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਮੋਗਾ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੇ ਧਰਮਕੋਟ ਹਲਕਿਆਂ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ।
ਮੋਗਾ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਪਿੜ ’ਚ ਉਤਰੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਤਾਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਉਨ੍ਹਾਂ ਨੂੰ ਸਿਰਫ਼ 10 ਹਜ਼ਾਰ 606 ਵੋਟ ਮਿਲੇ। ਇਥੋਂ ’ਆਪ’ ਉਮੀਦਵਾਰ ਡਾ.ਅਮਨਦੀਪ ਕੌਰ ਅਰੋੜਾ ਨੇ ਆਪਣੇ ਵਿਰੋਧੀ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਡਾ. ਅਰੋੜਾ ਨੂੰ 59149 ਵੋਟ ਤੇ ਮਾਲਵਿਕਾ ਨੂੰ 38234 ਵੋਟ ਮਿਲੇ। ਇਥੋਂ ਅਕਾਲੀ ਦਲ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਤੀਜੇ ਨੰਬਰ ਤੇ ਰਿਹਾ ਉਨ੍ਹਾਂ ਨੂੰ 28333 ਵੋਟ ਮਿਲੇੇ। ਬਾਘਾਪੁਰਾਣਾ ਹਲਕੇ ਤੋਂ ’ਆਪ’ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ 67143 ਵੋਟ ਮਿਲੇ ਤੇ ਉਨ੍ਹਾਂ ਅਕਾਲੀ ਦਲ ਤੀਰਥ ਸਿੰਘ ਮਾਹਲਾ ਨੂੰ 33759,,ਵੋਟਾਂ ਦੇ ਫ਼ਰਕ ਨਾਲ ਹਰਾਇਆ ਜਿਨ੍ਹਾਂ ਨੂੰ 33384 ਵੋਟ ਮਿਲੇ। ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ 18042 ਵੋਟ ਮਿਲੇ ਤੇ ਤੀਜੇ ਨੰਬਰ ਉੱਤੇ ਰਹੇ। ਨਿਹਾਲ ਸਿੰਘ ਵਾਲਾ ਤੋਂ ’ਆਪ’ ਦੇ ਮੌਜੂਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ 64702 ਵੋਟ ਮਿਲੇ ਤੇ ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਭੂਪਿੰਦਰ ਸਿੰਘ ਸਾਹੋਕੇ ਨੂੰ 37629 ਵੋਟਾਂ ਦੇ ਫ਼ਰਕ ਨਾਲ ਹਰਇਆ ਜਿਨ੍ਹਾਂ ਨੂੰ 27073 ਵੋਟਾਂ ਮਿਲੀਆਂ। ਇਸ ਹਲਕੇ ਤੋਂ ਅਕਾਲੀ ਦਲ ਦੇ ਬਲਦੇਵ ਸਿੰਘ ਮਾਣੂੰਕੇ ਨੂੰ 26670 ਵੋਟਾਂ ਮਿਲੀਆਂ ਤੇ ਉਹ ਤੀਜੇ ਨੰਬਰ ਉੱਤੇ ਰਹੇ। ਇਸ ਤਰ੍ਹਾਂ ਹਲਕਾ ਧਰਮਕੋਟ ਤੋਂ ’ਆਪ’ ਉਮੀਦਵਾਰ ਦੇਵਿੰਦਰਜੀਤ ਸਿੰਘ ਲਾਡੀ ਢੋਸ ਨੂੰ 65378 ਵੋਟ ਮਿਲੇ ਤੇ ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ 29972 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਿਨ੍ਹਾਂ ਨੂੰ 35406 ਵੋਟ ਮਿਲੇ। ਇਸ ਹਲਕੇ ਤੋਂ ਸੀਨੀਅਰ ਅਕਾਲੀ ਆਗੂ ਸਾ.ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ 30495 ਵੋਟ ਮਿਲੇ ਤੇ ਉਹ ਤੀਜੇ ਸਥਾਨ ਉੱਤੇ ਰਹੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਲ੍ਹੇ ਦੇ ਮੋਗਾ, ਧਰਮਕੋਟ ਤੇ ਬਾਘਾਪੁਰਾਣਾ ਤੋਂ ਜਿੱਤੇ ਤਿੰਨੋ ਕਾਂਗਰਸ ਵਿਧਾਇਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸੂਬੇ ’ਚ ਵੋਟਰ ਭਾਂਵੇ ਖ਼ਾਮੋਸ ਸਨ ਪਰ ਸਿਆਸੀ ਮਾਹੌਲ ਰਿਵਾਇਤੀ ਧਿਰਾਂ ਦੇ ਹੱਕ ’ਚ ਨਹੀਂ ਸੀ। ਨਤੀਜੇ ਦੱਸਦੇ ਹਨ ਕਿ ਸੂਬੇ ਦੇ ਲੋਕ ਰਿਵਾਇਤੀ ਧਿਰਾਂ ਤੋਂ ਖਹਿੜਾ ਛੁਡਵਾਉਣ ਦੇ ਰੌਂਅ ’ਚ ਸਨ।