ਪੱਤਰ ਪ੍ਰੇਰਕ
ਟੱਲੇਵਾਲ, 2 ਫ਼ਰਵਰੀ
ਡਾ. ਸੋਮਪਾਲ ਹੀਰਾ ਵੱਲੋਂ ਲਿਖੇ ਨਾਟਕ ‘ਗੋਦੀ ਮੀਡੀਆ ਝੂਠ ਬੋਲ ਰਿਹੈ’ ਆਜ਼ਾਦ ਰੰਗ ਮੰਚ ਬਰਨਾਲਾ ਦੀ ਟੀਮ ਵੱਲੋਂ ਕਲਾਕਾਰ ਰਣਜੀਤ ਚੌਹਾਨ ਵੱਲੋਂ ਰੇਸ਼ਮਾ ਰਣਜੀਤ ਦੀ ਨਿਰਦੇਸ਼ਨਾਂ ਵਿੱਚ ਕਿਸਾਨਾਂ ਦੀਆਂ ਸਟੇਜਾਂ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਰਣਜੀਤ ਚੌਹਾਨ ਇਸ ਨਾਟਕ ਰਾਹੀਂ ਨੈਸ਼ਨਲ ਗੋਦੀ ਮੀਡੀਏ ਵਲੋਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨ ਲਈ ਤਿਆਰ ਕੀਤੀਆਂ ਝੂਠੀਆਂ ਰਿਪੋਰਟਾਂ ਦਾ ਪਰਦਾਫ਼ਾਸ਼ ਕਰ ਰਿਹਾ ਹੈ। ਕਲਾਕਾਰ ਰਣਜੀਤ ਚੌਹਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਗੋਦੀ ’ਚ ਬੈਠੇ ਬਹੁਗਿਣਤੀ ਨੈਸ਼ਨਲ ਮੀਡੀਏ ਵਲੋਂ ਰੋਜ਼ਾਨਾ ਝੂਠੀਆਂ ਰਿਪੋਰਟਾਂ ਪੇਸ਼ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਲਈ ਪੰਜਾਬ ਭਰ ਵਿੱਚ ਕਿਸਾਨਾਂ ਦੀਆਂ ਸਟੇਜ਼ਾਂ ’ਤੇ ਇਹ ਨਾਟਕ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਟਕ ਵਿੱਚ ਰਣਜੀਤ ਵਲੋਂ ਪੰਜਾਬ ਸਿਉਂ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ।