ਸ਼ਹਿਣਾ: ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਇਥੇ ਪੰਚਾਇਤਘਰ ਵਿੱਚ ਵਿਸ਼ੇਸ਼ ਕੈਂਪ ਲਾਇਆ ਗਿਆ। ਕੈਂਪ ’ਚ ਲੀਲੋ ਕੋਠੇ, ਬੁਰਜ ਫਤਹਿਗੜ੍ਹ, ਗਿੱਲ ਕੋਠੇ, ਭਗਤਪੁਰਾ ਅਤੇ ਸ਼ਹਿਣਾ ਦੇ ਲੋਕਾਂ ਨੇ ਸਰਕਾਰ ਸਕੀਮਾਂ ਦਾ ਲਾਭ ਲਿਆ। ਕੈਂਪ ’ਚ 32 ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਏ ਸਨ। ਐੱਸਡੀਐੱਮ ਤਪਾ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਸਿਵਲ ਅਤੇ ਪੁਲੀਸ ਵਿਭਾਗ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ‘ਆਪ’ ਆਗੂ ਕੁਲਵੰਤ ਸਿੰਘ ਸਿੱਧੂ, ਹਰਨੇਕ ਸਿੰਘ ਸੈਕਟਰੀ, ਜਤਿੰਦਰ ਸਿੰਘ ਖਹਿਰਾ, ਸੁਨੀਲ ਕੁਮਾਰ ਭੋਲਾ ਸਿੰਗਲਾ, ਜਸਪਾਲ ਕੌਰ ਦਿਓਲ, ਮਲਕੀਤ ਕੌਰ ਸਹੋਤਾ, ਜੈ ਆਦਮ ਪ੍ਰਕਾਸ਼ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਆਮ ਲੋਕਾਂ, ਗਰੀਬ ਲੋਕਾਂ ਲਈ ਬੇਹੱਦ ਸਹਾਈ ਹੁੰਦੇ ਹਨ। -ਪੱਤਰ ਪ੍ਰੇਰਕ