ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 17 ਅਕਤੂਬਰ
ਪਿੰਡ ਭਗਤਪੁਰਾ ਮੌੜ ਦੀ ਹੱਡਾਰੋੜੀ ਵਿੱਚ ਇੱਕ ਵਿਅਕਤੀ ਵੱਲੋਂ ਗਊ ਵੰਸ਼ ਦੇ ਅੰਗ ਸੁੱਟਣ ’ਤੇ ਮਾਹੌਲ ਗਰਮਾ ਗਿਆ। ਪਿੰਡ ਵਾਸੀਆਂ ਅਤੇ ਗਊ ਸੁਰੱਖਿਆ ਸੇਵਾ ਦਲ ਵਲੋਂ ਇਸ ਪ੍ਰਤੀ ਸਖ਼ਤ ਰੁੱਖ ਕਰਦਿਆਂ ਮੁਲਜ਼ਮ ਵਿਰੁੱਧ ਥਾਣਾ ਸ਼ਹਿਣਾ ਵਿਚ ਪਰਚਾ ਦਰਜ ਕਰਵਾਇਆ ਗਿਆ। ਦਲ ਦੇ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ਮੌੜਾਂ ਦੇ ਆਸ਼ੂ ਖਾਨ ਪਿੰਡ ਦੀ ਹੱਡਾਰੋੜੀ ਵਿੱਚ ਗਊ ਵੰਸ਼ ਦੇ ਟੁਕੜੇ ਸੁੱਟਦਾ ਫੜਿਆ ਗਿਆ ਹੈ। ਇਹ ਵਿਅਕਤੀ ਗਊ ਵੰਸ਼ ਦਾ ਮੀਟ ਬੱਕਰੇ ਦਾ ਮੀਟ ਕਹਿ ਕੇ ਆਪਣੀ ਦੁਕਾਨ ਪੱਖੋਂ ਕੈਂਚੀਆਂ ਵਿੱਚ ਲੋਕਾਂ ਨੂੰ ਵੇਚਦਾ ਹੈ। ਇਸ ਘਟਨਾ ਤੋਂ ਬਾਅਦ ਪੁਲੀਸ ਦੀ ਹਾਜ਼ਰੀ ਵਿੱਚ ਇਸ ਦੇ ਘਰ ਤੋਂ ਗਊ ਦੀ ਜਿਉਂਦੀ ਬੱਛੀ ਵੀ ਬਰਾਮਦ ਕੀਤੀ ਹੈ। ਸ਼ਹਿਣਾ ਥਾਣਾ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਦੀਪ ਵਰਮਾ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਆਸ਼ੂ ਖਾਨ ਮੌੜ ਨਾਭਾ ’ਤੇ ਕੇਸ ਦਰਜ ਕਰ ਲਿਆ ਹੈ।