ਪੱਤਰ ਪ੍ਰੇਰਕ
ਤਪਾ ਮੰਡੀ, 9 ਜੂਨ
ਪਿੰਡ ਤਾਜੋਕੇ ਖੁਰਦ ਵਿੱਚ ਬਾਬਾ ਅਲੀ ਦਾਸ ਸਮਾਜ ਭਲਾਈ ਕਲੱਬ ਦੇ ਮੈਂਬਰਾਂ ਵਲੋ ਬੱਸ ਸਟੈਂਡ ਦੇ ਆਲੇ-ਦੁਆਲੇ ਅਤੇ ਬਾਜ਼ੀਗਰ ਬਸਤੀ ਦੇ ਗੰਦੇ ਨਾਲੇ ਦੀ ਸਫਾਈ ਕੀਤੀ। ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਵਲਜੋਤ ਨੇ ਦੱਸਿਆ ਕਿ ਗੁਰੂ ਘਰ ਦੇ ਮੇਨ ਗੇਟ ਕੋਲ ਪੁਲੀ ਟੁੱਟੀ ਹੋਣ ਕਰਕੇ ਗੰਦਾ ਪਾਣੀ ਸੜਕ ’ਤੇ ਆ ਜਾਂਦਾ ਅਤੇ ਆਉਣ ਜਾਣ ਵਾਲਿਆਂ ਨੂੰ ਦਿੱਕਤ ਆਉਂਦੀ। ਕਲੱਬ ਮੈਂਬਰਾਂ ਵੱਲੋਂ ਪੁਲੀ ਦੀ ਮੁਰੰਮਤ ਕਰਕੇ ਨਵੀਂ ਪੁਲੀ ਬਣਾਈ ਗਈ। ਇਸ ਮੌਕੇ ਕਲੱਬ ਦੇ ਸਕੱਤਰ ਬਸੰਤ ਰਾਮ ਸਾਬਕਾ ਪੰਚ ,ਬੀਰਾ ਰਾਮ,ਕਾਕਾ ਰਾਮ, ਸੁਖਚੈਨ ਪਾਲ ,ਅਮਰੀਕ ਰਾਮ, ਤਾਰਾ ਸਿੰਘ, ਗੁਰਜੰਟ ਸਿੰਘ ਹਾਜ਼ਰ ਸਨ।