ਫ਼ਰੀਦਕੋਟ: ਉੱਤਰ ਖੇਤਰ ਬੀਮਾ ਕਰਮਚਾਰੀ ਐਸੋਸੀਏਸ਼ਨ ਦਾ ਇੱਕ ਵਫ਼ਦ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਨੂੰ ਮਿਲਿਆ ਅਤੇ ਕੇਂਦਰ ਸਰਕਾਰ ਵੱਲੋਂ ਬੀਮਾ ਕੰਪਨੀਆਂ ਦਾ 10 ਫ਼ੀਸਦੀ ਹਿੱਸਾ ਸ਼ੇਅਰ ਮਾਰਕਿਟ ਵਿੱਚ ਇਨਵੈਸਟ ਕਰਨ ਦੇ ਲਏ ਫੈਸਲੇ ਖ਼ਿਲਾਫ਼ ਪ੍ਰਧਾਨ ਮੰਤਰੀ ਦੇ ਨਾਮ ਮੰਗ-ਪੱਤਰ ਸੌਂਪਿਆ। ਵਫ਼ਦ ’ਚ ਸ਼ਾਮਲ ਫ਼ਰੀਦਕੋਟ ਤੋਂ ਬਰਾਂਚ ਸਕੱਤਰ ਸ਼ਤੀਸ਼ ਵਧਵਾ ਨੇ ਦੱਸਿਆ ਕਿ ਐੱਲਆਈਸੀ ਭਾਰਤ ਦਾ ਪਹਿਲਾ ਸਭ ਤੋਂ ਵੱਧ ਕਲੇਮ ਭੁਗਤਾਨ ਕਰਨ ਵਾਲੀ ਸੰਸਥਾ ਹੈ। ਯੂਨੀਅਨ ਆਗੂ ਤਰੁਣ ਅਰੋੜਾ ਅਤੇ ਨਵਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਬੀਮਾ ਕੰਪਨੀਆਂ ਦਾ ਹਿੱਸਾ ਸ਼ੇਅਰ ਮਾਰਕਿਟ ਇਨਵੈਸਟ ਕਰਨ ਦਾ ਫੈਸਲਾ ਰੱਦ ਕਰਨਾ ਚਾਹੀਦਾ ਹੈ। ਸੰਨੀ ਬਰਾੜ ਨੇ ਭਰੋਸਾ ਦਿੱਤਾ ਕਿ ਉਹ ਬੀਮਾ ਕਰਮਚਾਰੀ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ। -ਨਿੱਜੀ ਪੱਤਰ ਪ੍ਰੇਰਕ