ਪੱਤਰ ਪ੍ਰੇਰਕ
ਸ਼ਹਿਣਾ, 15 ਨਵੰਬਰ
ਪਿੰਡ ਮੌੜ ਨਾਭਾ ਦੇ ਭੱਟੀ ਪੈਟਰੋਲ ਪੰਪ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰੀ ਸਵਾਰ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਬਿੱਕਰ ਪੁੱਤਰ ਸਰਦਾਰਾ ਸਿੰਘ ਵਾਸੀ ਜੱਟਪੁਰਾ ਥਾਣਾ ਹਠੂਰ ਨੇ ਦੱਸਿਆ ਕਿ ਉਹ, ਉਸ ਦਾ ਪੋਤਾ ਅਤੇ ਕੁੜਮ ਜੋਗਿੰਦਰ ਸਿੰਘ ਸਕੂਟਰੀ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਤਪਾ ਮੰਡੀ ਜਾ ਰਹੇ ਸਨ ਤੇ ਭੱਟੀ ਪੈਟਰੋਲ ਪੰਪ ਕੋਲ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਬਿੱਕਰ ਸਿੰਘ ਪੋਤਾ ਜ਼ਖ਼ਮੀ ਹੋ ਗਏ। ਕਾਰ ਡਰਾਈਵਰ ਕਾਰ ਉੱਥੇ ਹੀ ਖੜ੍ਹੀ ਕਰਕੇ ਖਿਸਕ ਗਿਆ। ਸ਼ਹਿਣਾ ਪੁਲੀਸ ਨੇ ਅਪਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।