ਪੱਤਰ ਪ੍ਰੇਰਕ
ਤਪਾ ਮੰਡੀ, 8 ਨਵੰਬਰ
ਪਿੰਡ ਆਲੀਕੇ ਵਿੱਚ ਸੜਕ ’ਤੇ ਡਰੇਨ ਪੁਲ ’ਤੇ ਕੱਲ੍ਹ ਸੜਕ ਦੀ ਖਸਤਾ ਹਾਲਤ ਅਤੇ ਪਰਾਲੀ ਦੇ ਧੂੰਏਂ ਦੇ ਗੁਬਾਰ ਕਾਰਨ ਮੋਟਰਸਾਈਕਲ ਤਿਲਕਣ ਕਾਰਨ ਛੁੱਟੀ ’ਤੇ ਫੌਜੀ ਦੀ ਮੌਤ ਹੋ ਗਈ। ਤਫ਼ਤੀਸ਼ੀ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਫੌਜੀ ਜਸਵਿੰਦਰ ਸਿੰਘ ਵਾਸੀ ਰਾਮਪੁਰਾ ਛੁੱਟੀ ’ਤੇ ਆਇਆ ਹੋਇਆ ਸੀ ਅਤੇ ਉਹ ਮੋਟਰਸਾਈਕਲ ’ਤੇ ਆਪਣੇ ਨਾਨਕੇ ਘਰ ਆਲੀਕੇ ਜਾ ਰਿਹਾ ਸੀ। ਜਦੋਂ ਉਹ ਤਪਾ-ਆਲੀਕੇ ਲਿੰਕ ਰੋਡ ਉੱਪਰ ਬਣੇ ਡਰੇਨ ਪੁਲ ’ਤੇ ਪੁੱਜਾ ਤਾਂ ਹਨੇਰੇ ਵਿੱਚ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਈਕਲ ਬੇਕਾਬੂ ਪੁਲ ਦੀ ਰੇਲਿੰਗ ਨਾਲ ਜਾ ਟਕਰਾਇਆ ਤੇ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਤਪਾ ਪੁਲੀਸ ਨੇ ਬਰਨਾਲਾ ਮੋਰਚਰੀ ਵਿੱਚ ਭੇਜ ਦਿੱਤਾ ਹੈ।