ਇਕਬਾਲ ਸਿੰਘ ਸ਼ਾਂਤ
ਲੰਬੀ, 16 ਜੁਲਾਈ
ਪਿੰਡ ਮਿੱਡੂਖੇੜਾ ਨੇੜੇ ਰਾਜਸਥਾਨ ਕੈਨਾਲ ‘ਚ 60-65 ਸਾਲਾ ਵਿਅਕਤੀ ਨੇ ਛਾਲ ਮਾਰ ਦਿੱਤੀ। ਘਟਨਾ ਕੱਲ੍ਹ ਸ਼ਾਮ ਸਮੇਂ ਦੀ ਦੱਸੀ ਜਾਂਦੀ ਹੈ। ਛਾਲ ਮਾਰਨ ਵਾਲੇ ਦੀ ਸ਼ਨਾਖ਼ਤ ਸਿਰਸਾ ਸ਼ਹਿਰ ਦੇ ਟਾਇਰ ਕਾਰੋਬਾਰੀ ਰਾਕੇਸ਼ ਖੰਨਾ ਵਜੋਂ ਹੋਈ ਹੈ। ਵਾਰਸ ਉਸ ਨੂੰ ਨਹਿਰ ਵਿੱਚੋਂ ਲੱਭਣ ਲਈ ਜੁਟੇ ਹੋਏ ਹਨ। ਮੌਕੇ ਦੇ ਚਮਸ਼ਦੀਦਾਂ ਮੁਤਾਬਕ ਦੇਰ ਸ਼ਾਮ ਇੱਕ ਵਿਅਕਤੀ ਨੇ ਡੱਬਵਾਲੀ-ਅਬੋਹਰ ਸੜਕ ‘ਤੇ ਨਹਿਰ ਦੇ ਪੁਲ ਕੰਢੇ ਮੋਬਾਈਲ ਫੋਨ ਰੱਖਿਆ ਅਤੇ ਨਹਿਰ ‘ਚ ਛਾਲ ਮਾਰ ਦਿੱਤੀ। ਮੌਕੇ ‘ਤੇ ਪਹਿਲਾਂ ਤੋਂ ਵੀਡੀਓ ਬਣਾ ਰਹੇ ਨੌਜਵਾਨਾਂ ਨੇ ਬੰਦੇ ਨੂੰ ਛਾਲ ਮਾਰਦਾ ਵੇਖ ਰੌਲਾ ਪਾ ਦਿੱਤਾ। ਰਾਕੇਸ਼ ਖੰਨਾ ਦੇ ਲੜਕੇ ਸ਼ਿਆਮ ਖੰਨਾ ਨੇ ਕਿਹਾ ਕਿ ਉਹ ਨਹਿਰ ਵਿੱਚੋਂ ਪਿਤਾ ਨੂੰ ਭਾਲਣ ‘ਚ ਜੁਟੇ ਹੋਏ ਹਨ ਅਤੇ ਅਜੇ ਕੁੱਝ ਕਹਿਣ ਦੀ ਹਾਲਤ ਵਿੱਚ ਨਹੀਂ ਹਨ।