ਰਾਮਪੁਰਾ ਫੂਲ: ਸਥਾਨਕ ਸ਼ਹਿਰ ਅੰਦਰ ਰੇਲਵੇ ਮਾਲ ਗੁਦਾਮ ਰੋਡ ਨੇੜੇ ਦੇਵ ਸਮਾਜ ਗਰਲਜ਼ ਹਾਈ ਸਕੂਲ ਕੋਲ ਸਥਿਤ ਕਾਫ਼ੀ ਲੰਬੇ ਸਮੇਂ ਤੋਂ ਸੁੱਕਿਆ ਨਿੰਮ ਦਾ ਦਰਖਤ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਆਸ ਪਾਸ ਦੇ ਦੁਕਾਨਦਾਰਾਂ ਅਤੇ ਮਹੱਲਾ ਵਾਸੀਆਂ ਵਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਇੱਧਰ ਧਿਆਨ ਨਹੀਂ ਦਿੱਤਾ। ਦਰੱਖ਼ਤ ਦੇ ਹੇਠਾਂ ਵਾਹਨ ਤੇ ਆਮ ਲੋਕ ਅਕਸਰ ਖੜ੍ਹੇ ਰਹਿੰਦੇ ਹਨ। ਆਸ ਪਾਸ ਦੇ ਦੁਕਾਨਦਾਰਾਂ ਤੇ ਮਹੱਲਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੁੱਕੇ ਦਰਖ਼ਤ ਨੂੰ ਤੁਰੰਤ ਕਟਵਾਇਆ ਜਾਵੇ। -ਨਿੱਜੀ ਪੱਤਰ ਪ੍ਰੇਰਕ