ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਸਤੰਬਰ
ਪੰਜਾਬ ਸਰਕਾਰ ਵੱਲੋਂ ਅੱਜ ਪੁਲੀਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਾ ਸੂਚੀ ਮੁਤਾਬਕ ਬਠਿੰਡਾ ਵਿਚ ਤਾਇਨਾਤ ਐੱਸਪੀ ਜਾਂਚ 2018 ਬੈਚ ਦੇ ਆਈਪੀਐੱਸ ਅਧਿਕਾਰੀ ਅਜੇ ਗਾਂਧੀ ਨੂੰ ਮੋਗਾ ਦਾ ਐੱਸਐੱਸਪੀ ਲਾਇਆ ਗਿਆ ਹੈ। ਉਨ੍ਹਾਂ ਨੂੰ ਆਪਣੀ ਸਰਵਿਸ ’ਚ ਪਹਿਲੀ ਵਾਰ ਮੋਗਾ ਦਾ ਐੱਸਐੱਸਪੀ ਹੋਣ ਦਾ ਮਾਣ ਰਹੇਗਾ। ਉਹ ਏਐੱਸਪੀ ਭੁਲੱਥ, ਆਦਮਪੁਰ ਵੀ ਰਹੇ। ਇਸ ਮਗਰੋਂ ਉਹ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਏਡੀਸੀਪੀ ਹੈਡਕੁਆਟਰ ਵੀ ਰਹਿ ਚੁੱਕੇ ਹਨ। ਉਹ ਬਠਿੰਡਾ ਵਿੱਚ 3 ਦਸੰਬਰ 2022 ਤੋਂ ਬਤੌਰ ਐੱਸਪੀ ਜਾਂਚ ਕਾਰਜਸ਼ੀਲ ਸਨ ਅਤੇ ਉਹ ਪਹਿਲੀ ਵਾਰ ਮੋਗਾ ਜ਼ਿਲ੍ਹੇ ਦੇ ਐੱਸਐੱਸਪੀ ਹੋਣਗੇ। ਇਥੇ ਤਾਇਨਾਤ ਐੱਸਐੱਸਪੀ ਡਾ. ਅੰਕੁਰ ਗੁਪਤਾ ਦਾ ਪੁਲੀਸ ਕਮਿਸ਼ਨਰੇਟ ਜਲੰਧਰ ਵਿਖੇ ਡੀਸੀਪੀ ਅਮਨ ਕਾਨੂੰਨ ਅਹੁਦੇ ਉੱਤੇ ਤਬਾਦਲਾ ਹੋਇਆ ਹੈ।